ਦੁੱਖਭੰਜਨ ਸਿੰਘ
0351920036369
ਮੈਨੂੰ ਮਾਰੀਂ ਨਾ ਤੂੰ ਏਦਾਂ,
ਮੈਨੂੰ ਜਿਉਣ ਜੋਗਾ ਰੱਖ,
ਨੀ ਤੇਰੇ ਮੈਂ ਪਿਆਰ ਦੇ ਸਹਾਰੇ |
ਮੈਂ ਰੂਹ ਤੇਰੀ ਦਾ ਹਿੱਸਾ,
ਨੀ ਮੈਂ ਹੋ ਜਾਊਂ ਕੱਖੋਂ ਲੱਖ,
ਜੇ ਕਿਤੇ ਮਿਲ ਗਏ ਕਿਨਾਰੇ |
ਮੈਨੂੰ ਮਾਰੀਂ ਨਾ ਤੂੰ ਏਦਾਂ,
ਮੈਨੂੰ ਜਿਉਣ ਜੋਗਾ ਰੱਖ,
ਨੀ ਤੇਰੇ ਮੈਂ ਪਿਆਰ ਦੇ ਸਹਾਰੇ |
ਮੈਂ ਤੇਰਾ ਪਰਛਾਵਾਂ ਨਈਂ ਤੇਰੇ ਤੋਂ ਅੱਡ,
ਲੱਖ ਜੋਰ ਲਗਾ ਲੈ ਸਕਦੀ ਨਈਂ ਛੱਡ,
ਮੈ ਵੀ ਹਾਜਰ ਹਮੇਸ਼ਾਂ ਸੀਨੇ ਸੂਲਾਂ ਗੱਡ,
ਭਾਵੇਂ ਪੋਰੀ-ਪੋਰੀ ਕਰ ਤਲਵਾਰ ਦੀਏ ਧਾਰੇ |
ਮੈਨੂੰ ਮਾਰੀਂ ਨਾ ਤੂੰ ਏਦਾਂ,
ਮੈਨੂੰ ਜਿਉਣ ਜੋਗਾ ਰੱਖ,
ਨੀ ਤੇਰੇ ਮੈਂ ਪਿਆਰ ਦੇ ਸਹਾਰੇ |
ਨੀ ਮੈਂ ਤੇਰਾ ਝੱਲਾ ਚਾਅ ਤੇ ਮੈਂ ਤੇਰਾ ਜਜ਼ਬਾਤ,
ਤੇਰੇ ਲਈ ਮੈਂ ਸੁਰਖ ਸਵੇਰਾ ਤੇ ਖੁਦ ਲਈ ਰਾਤ,
ਖੁਸੀ਼ ਮੇਰੀ ਲੈ-ਲੈ ਹੰਝੂ ਦੇ-ਦੇ ਵਿੱਚ ਸੌਗਾਤ,
ਇਸ਼ਕ ਦਾ ਅੰਬਰ ਤੇਰੇ ਪਿਆਰ ਦੇ ਸਿਤਾਰੇ |
ਮੈਨੂੰ ਮਾਰੀਂ ਨਾ ਤੂੰ ਏਦਾਂ,
ਮੈਨੂੰ ਜਿਉਣ ਜੋਗਾ ਰੱਖ,
ਨੀ ਤੇਰੇ ਮੈਂ ਪਿਆਰ ਦੇ ਸਹਾਰੇ |
ਤੇਰੀ ਦੀਦ ਮੇਰੇ ਲਈ ਜਿਉਣ ਦਾ ਸਹਾਰਾ,
ਕਿੰਨਾਂ ਕਰਦਾ ਮੈਂ ਮੈਨੂੰ ਪੁੱਛੀਂ ਨਾ ਦੁਬਾਰਾ,
ਨੀ ਤੇਰੇ ਆਉਣ ਬਾਜ ਮੇਰਾ ਸੁੰਨ ਏ ਚੁਬਾਰਾ,
ਤੇਰੇ ਬਾਜੋਂ ਕੋਈ ਨਾ ਕੋਨਾ ਤੇਰੇ ਨਾਲ ਕੋਨੇ ਚਾਰੇ |
ਮੈਨੂੰ ਮਾਰੀਂ ਨਾ ਤੂੰ ਏਦਾਂ,
ਮੈਨੂੰ ਜਿਉਣ ਜੋਗਾ ਰੱਖ,
ਨੀ ਤੇਰੇ ਮੈਂ ਪਿਆਰ ਦੇ ਸਹਾਰੇ |
ਤੇਰੇ ਨਾਲ ਕਿਲਕਾਰੀ ਤੇਰੇ ਨਾਲ ਮੇਰਾ ਖੇੜਾ,
ਤੇਰੇ ਨਾਲ ਮੇਰੀ ਛੱਤ ਤੇਰੇ ਨਾਲ ਮੇਰਾ ਵਿਹੜਾ,
ਤੈਨੂੰ-ਮੈਨੂੰ ਅੱਡ ਹੁਣ ਵੇਖੂੰ ਕਰੂਗਾ ਏਥੇ ਕਿਹੜਾ,
ਤੇਰੇ ਨਾਲ ਮੇਰੇ ਸੁੱਖ ਤੇਰੇ ਨਾਲ ਨੇਂ ਨਜ਼ਾਰੇ |
ਮੈਨੂੰ ਮਾਰੀਂ ਨਾ ਤੂੰ ਏਦਾਂ,
ਮੈਨੂੰ ਜਿਉਣ ਜੋਗਾ ਰੱਖ,
ਨੀ ਤੇਰੇ ਮੈਂ ਪਿਆਰ ਦੇ ਸਹਾਰੇ |
ਉਦੋਂ ਦੁੱਖ ਬੜਾ ਲੱਗੇ ਜਦੋਂ ਟੁੱਟੇ ਅਰਮਾਨ,
ਉਦੋਂ ਦੁੱਖ ਬੜਾ ਲੱਗੇ ਜਦੋਂ ਟੁੱਟਦੀ ਏ ਜਾਨ,
ਉਦੋਂ ਦੁੱਖ ਬੜਾ ਲੱਗੇ ਜਦੋਂ ਹੋਵਾਂ ਮੈਂ ਹੈਰਾਨ,
ਫੇਰ ਗਰਮੀ ਵੀ ਹੋਵੇ ਭਾਵੇਂ ਓ ਵੀ ਬੜਾ ਠਾਰੇ |
ਮੈਨੂੰ ਮਾਰੀਂ ਨਾ ਤੂੰ ਏਦਾਂ,
ਮੈਨੂੰ ਜਿਉਣ ਜੋਗਾ ਰੱਖ,
ਨੀ ਤੇਰੇ ਮੈਂ ਪਿਆਰ ਦੇ ਸਹਾਰੇ |
ਦੁੱਖਭੰਜਨ ਦੇ ਤੇਰੇ ਨਾਲ ਜਨਮਾਂ ਦੇ ਨਾਤੇ,
ਏਸ ਜਨਮ ਦੇ ਵਿੱਚ ਫੇਰ ਖੁੱਲ ਗਏ ਨੇ ਖਾਤੇ,
ਸਾਡੀ ਮੁੱਕਣੀ ਨਈ ਗੱਲ ਤੂੰ ਮੁੱਕੀਂ ਨਾ ਨੀ ਰਾਤੇ,
ਨੀ ਰੂਹ ਦੀਏ ਰੂਹੇ ਤੈਨੂੰ ਰੂਹ ਸਿ਼ੰਗਾਰੇ |
ਮੈਨੂੰ ਮਾਰੀਂ ਨਾ ਤੂੰ ਏਦਾਂ,
ਮੈਨੂੰ ਜਿਉਣ ਜੋਗਾ ਰੱਖ,
ਨੀ ਤੇਰੇ ਮੈਂ ਪਿਆਰ ਦੇ ਸਹਾਰੇ |