
ਅਸ਼ੋਕ ਵਰਮਾ, ਮਾਨਸਾ: ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋ ਨਹਿਰੂ ਯੁਵਾ ਕੇਂਦਰ ਰਾਹੀਂ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ ਨੌਜਵਾਨਾਂ ਨੂੰ ਚਲੰਤ ਵਿਸ਼ਿਆਂ ’ਚ ਭਾਗੀਦਾਰ ਬਨਾਉਣ ,ਉਹਨਾਂ ਦੇ ਸਵੈ-ਵਿਸ਼ਵਾਸ਼ ਵਿੱਚ ਵਾਧਾ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ 26 ਤੇ 27 ਦਸੰਬਰ ਨੂੰ ਆਨਲਾਈਨ ਯੂਥ ਪਾਰਲਮੈਂਟ ਕਰਵਾਈ ਜਾਏਗੀ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲਾ ਯੂਥ ਆਫਸਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਮਾਂਰੀ ਕਾਰਨ ਜਿਲਾ ਅਤੇ ਰਾਜ ਪੱਧਰ ਦੀਆਂ ਯੁਵਾ ਸੰਸਦ ਆਨਲਾਈਨ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸ ਵਾਰ ਮਾਨਸਾ ਜਿਲੇ ਨੂੰ ਨੋਡਲ ਜਿਲਾ ਬਣਾਇਆ ਹੈ ਜਿਸ ’ਚ ਮਾਨਸਾ ਤੋ ਇਲਾਵਾ ਬਰਨਾਲਾ ,ਬਠਿੰਡਾਂ,ਸ਼੍ਰੀ ਮੁਕਤਸਰ ਸਾਹਿਬ ,ਮੋਗਾ ,ਫਿਰੋਜਪੁਰ ,ਫਰੀਦਕੋਟ ਅਤੇ ਫਾਜਿਲਕਾ ਜਿਲਿਆਂ ਨੂੰ ਸ਼ਾਮਲ ਕੀਤਾ ਗਿਆ ਨਹਿਰੂ ਯੁਵਾ ਕੇਂਦਰ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ 26 ਤੇ 27 ਦਸੰਬਰ ਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਸਮੇਤ ਚਾਰ ਵੱਖ ਵੱਖ ਵਿਸ਼ਿਆਂ ਬਾਰੇ ਵਿਚਾਰ ਵਟਾਂਦਾਰਾ ਕੀਤਾ ਜਾਏਗਾ ਜਿਹਨਾਂ ’ਚ ਪੇਂਡੂ ਆਰਥਿਕਤਾ ਅਤੇ ਕੁਦਰਤੀ ਖੇਤੀ ਆਦਿ ਵਿਸ਼ੇ ਸ਼ਾਮਲ ਹਨ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ’ਚ ਭਾਗ ਲੈਣ ਲਈ ਉਮਰ ਹੱਦ 18 ਤੋਂ 25 ਸਾਲ ਰੱਖੀ ਗਈ ਹੈ।ਸ਼੍ਰੀ ਘੰਡ ਨੇ ਕਿਹਾ ਕਿ ਹਿੱਸਾ ਲੈਣ ਵਾਲੇ ਹਰੇਕ ਨੂੰ ਆਪਣਾ ਵਿਸ਼ਾ ਰੱਖਣ ਲਈ 4 ਮਿੰਟ ਦਾ ਸਮਾਂ ਮਿਲੇਗਾ । ਉਹਨਾਂ ਦੱਸਿਆ ਕਿ ਐਤਕੀਂ ਹਿੰਦੀ ,ਅੰਗਰੇਜੀ ਤੋ ਇਲਾਵਾ ਪੰਜਾਬੀ ਭਾਸ਼ਾ ’ਚ ਵੀ ਆਪਣੇ ਵਿਚਾਰ ਪੇਸ਼ ਕੀਤੇ ਜਾ ਸਕਣਗੇ। ਸ਼੍ਰੀ ਘੰਡ ਨੇ ਦੱਸਿਆ ਕਿ ਜਿਲ੍ਹਾ ਅਤੇ ਰਾਜ ਪੱਧਰ ਦੇ ਜੇਤੂ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ ਜਦੋ ਕਿ ਕੌਮੀ ਪੱਧਰ ਦੇ ਪਹਿਲੇ ਸਥਾਨ ਲਈ ਦੋ ਲੱਖ ਰੁਪਏ, ਦੂਸਰੇ ਲਈ ਡੇਢ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਨੂੰ ਇੱਕ ਲੱਖ ਰੁਪਿਆ ਦਿੱਤਾ ਜਾਏਗਾ। ਮੀਟਿੰਗ ’ਚ ਹਰਦੀਪ ਸਿੱਧੂ , ਜਿਲ੍ਹਾ ਪ੍ਰਧਾਨ,ਮਨੋਜ ਕੁਮਾਰ ਅਤੇ ਸਮੂਹ ਵਲੰਟੀਅਰ ਨੇ ਸ਼ਮੂਲੀਅਤ ਕੀਤੀ।