ਕਪੂਰਥਲਾ (ਪੰਜ ਦਰਿਆ ਬਿਊਰੋ )
ਪ੍ਰਸਿੱਧ ਸ਼ਾਇਰਾ ਰਜਨੀ ਵਾਲੀਆ ਸ਼ਾਇਰਾ ਹੋਣ ਦੇ ਨਾਲ ਨਾਲ ਵਧੀਆ ਅਧਿਆਪਕਾ ਵੀ ਹਨ। ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਸਮਾਜ ਸੇਵਾ ਵੀ ਕਰਦਿਆਂ ਉਹਨਾਂ ਨੂੰ ਕਈ ਵਰੇ ਹੋ ਗਏ ਹਨ। ਉਹਨਾਂ ਵਿੱਚ ਪ੍ਰਤਿਭਾ ਕੁੱਟ-ਕੁੱਟ ਕੇ ਭਰੀ ਹੋਈ ਹੈ। ਇਹਨਾਂ ਦੀ ਹਰ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਨੂੰ ਵੇਖਦਿਆਂ ਹੋਇਆਂ, ਇਹਨਾਂ ਨੂੰ ਐਂਟੀ ਕਰਪਸ਼ਨ ਵੂਮੈਨ ਸੈੱਲ ਦੇ ਜਿਲਾ ਕਪੂਰਥਲਾ ਦੇ ਜਿਲਾ ਸੀਨੀਅਰ ਐਗਜ਼ੈਕਟਿਵ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਹ ਮਾਣ ਮੱਤਾ ਅਹੁਦਾ ਮਿਲਣ ‘ਤੇ ਅਦਾਰਾ ਪੰਜ ਦਰਿਆ ਐਂਟੀ ਕਰਪਸ਼ਨ ਵੂਮੈਨ ਸੈੱਲ ਜਿਲਾ ਪ੍ਰਧਾਨ ਬਣਨ ਤੇ ਵਧਾਈ ਦੇਂਦਾ ਹੈ ਤੇ ਉਮੀਦ ਕਰਦਾ ਹੈ ਕਿ ਉਹ ਆਪਣੇ ਕੰਮ ਨਾਲ ਇਨਸਾਫ ਕਰਨਗੇ।
