ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਕੋਰੋਨਾਂ ਵਾਇਰਸ ਨੇ ਗਲਾਸਗੋ ਦੇ ਡਾਕ ਵਿਭਾਗ ਦੇ ਮੁਲਾਜ਼ਮਾਂ ‘ਤੇ ਆਪਣਾ ਪ੍ਰਕੋਪ ਢਾਹਿਆ ਹੈ। ਇਸ ਜਾਨਲੇਵਾ ਵਾਇਰਸ ਦੀ ਵਧ ਰਹੀ ਲਾਗ ਦੇ ਚਲਦਿਆਂ ਗਲਾਸਗੋ ਸਥਿਤ ਰਾਇਲ ਮੇਲ ਦੇ ਦਫਤਰ ਵਿੱਚ 1000 ਸਟਾਫ ਵਿੱਚੋਂ 38 ਮੈਂਬਰਾਂ ਦੁਆਰਾ ਵਾਇਰਸ ਦਾ ਸਕਾਰਾਤਮਕ ਟੈਸਟ ਕੀਤਾ ਹੈ। ਸ਼ਹਿਰ ਦੇ ਸਪਰਿੰਗਬਰਨ ‘ਚ ਸੇਂਟ ਰੋਲੌਕਸ ਬਿਜ਼ਨਸ ਐਂਡ ਰਿਟੇਲ ਪਾਰਕ ਵਿਖੇ ਗਲਾਸਗੋ ਮੇਲ ਸੈਂਟਰ ਵਿੱਚ ਇਹਨਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦਫਤਰ ਦੇ ਪ੍ਰਬੰਧਕਾਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਸਟਾਫ ਦੇ ਵਾਇਰਸ ਪੀੜਤ ਹੋਣ ਦੇ ਬਾਅਦ ਦਫਤਰ ਵਿੱਚ ਸੁਰੱਖਿਅਤ ਦੇ ਮੱਦੇਨਜ਼ਰ ਟੱਚ ਪੁਆਇੰਟਾਂ ਅਤੇ ਆਵਾਜਾਈ ਦੇ ਖੇਤਰਾਂ ਦੀ ਸਫਾਈ ਦਾ ਪ੍ਰਬੰਧ ਕੀਤਾ ਗਿਆ ਹੈ।