6.9 C
United Kingdom
Sunday, April 20, 2025

More

    ਜਜ਼ਬਾਤੀ

    ਰਜਨੀ ਵਾਲੀਆ
    ਜੋ ਜ਼ਜ਼ਬਾਤੀ ਹੁੰਦੇ ਨੇਂ,
    ਉਹ ਹਮੇਸ਼ਾਂ ਹਰਦੇ ਨੇਂ |
    ਜੋ ਜ਼ਜ਼ਬਾਤੀ ਹੁੰਦੇ ਨੇਂ,
    ਉਹ ਅੱਖੀਆਂ ਭਰਦੇ ਨੇਂ |
    ਜੋ ਜ਼ਜ਼ਬਾਤੀ ਹੁੰਦੇ ਨੇਂ,
    ਉਹ ਹਮੇਸ਼ਾਂ ਹਰਦੇ ਨੇਂ |

    ਜੋ ਜਜ਼ਬਾਤੀ ਹੁੰਦਾ ਏ,
    ਓ ਦੁੱਖ ਜਰ ਲੈਂਦਾ ਸਭਦਾ |
    ਖੁਦ ਪੀੜ ਨੂੰ ਸਹਿ ਜਾਂਦਾ,
    ਉਸਨੂੰ ਆਸਰਾ ਹੀ ਰੱਬ ਦਾ |
    ਉਹ ਖੁਦ ਲਈ ਜਿਉਂਦੇ ਨਈਂ,
    ਉਹ ਸਭ ਲਈ ਮਰਦੇ ਨੇਂ |
    ਜੋ ਜ਼ਜ਼ਬਾਤੀ ਹੁੰਦੇ ਨੇਂ,
    ਉਹ ਹਮੇਸ਼ਾਂ ਹਰਦੇ ਨੇਂ |

    ਜਜ਼ਬਾਤੀ ਬੰਦੇ ਤੋਂ ਤਾਂ,
    ਕੰਮ ਲੈਣੇ ਸੌਖੇ ਨੇਂ |
    ਤੇ ਚਤਰ ਚਲਾਕਾਂ ਤੋਂ,
    ਕੰਮ ਲੈਣੇਂ ਔਖੇ ਨੇਂ |
    ਚਤਰ ਰੱਬ ਨੂੰ ਜਾਨਣ ਟਿੱਚ,
    ਤੇ ਜਜ਼ਬਾਤੀ ਤਾਂ ਡਰਦੇ ਨੇਂ |
    ਜੋ ਜ਼ਜ਼ਬਾਤੀ ਹੁੰਦੇ ਨੇਂ,
    ਉਹ ਹਮੇਸ਼ਾਂ ਹਰਦੇ ਨੇਂ |

    ਜਜ਼ਬਾਤੀ ਹਰ ਇੱਕ ਗੱਲ ਨੂੰ,
    ਦਿਲ ਤੇ ਲਾ ਕੇ ਬਹਿ ਜਾਂਦਾ |
    ਤੇ ਬੇਪ੍ਰਵਾਹ ਫਿਰ ਉਸਦੇ,
    ਸਾਹਮਣੇਂ ਬਾਜੀ ਜਿੱਤ ਲੈ ਜਾਂਦਾ |
    ਉਹਨਾਂ ਨੂੰ ਰੱਬੀ ਸਕੂਨ ਮਿਲੇ,
    ਓ ਸਭਦਾ ਦੁੱਖ ਜਰਦੇ ਨੇਂ |
    ਜੋ ਜ਼ਜ਼ਬਾਤੀ ਹੁੰਦੇ ਨੇਂ,
    ਉਹ ਹਮੇਸ਼ਾਂ ਹਰਦੇ ਨੇਂ |

    ਜਜ਼ਬਾਤਾਂ ਤੋਂ ਕੰਮ ਲੈ ਕੇ,
    ਬੰਦਾ ਕਈ ਘਾਟੇ ਖਾ ਜਾਂਦਾ |
    ਉਹ ਹਰ ਇੱਕ ਦੇ ਕੰਮ ਆ ਕੇ,
    ਨਵੀਆਂ ਪੈੜਾਂ ਪਾ ਜਾਂਦਾ |
    ਜਜ਼ਬਾਤੀ ਬੰਦੇ ਦੀ ਤਾਂ,
    ਸਭ ਹਾਮੀਂ ਭਰਦੇ ਨੇਂ |
    ਜੋ ਜ਼ਜ਼ਬਾਤੀ ਹੁੰਦੇ ਨੇਂ,
    ਉਹ ਹਮੇਸ਼ਾਂ ਹਰਦੇ ਨੇਂ |

    ਜਿਉਂ ਚਿਰਾਗ ਹਨੇਰੇ ਵਿੱਚ,
    ਦੂਰੋਂ ਹੀ ਦਿਸਦਾ ਏ |
    ਇਮਾਨਾਂ ਵਾਲੇ ਜਾਨਣ ,
    ਕਿ ਰੌਸ਼ਨ ਘਰ ਕਿਸਦਾ ਏ |
    ਜਜ਼ਬਾਤੀ ਬੰਦੇ ਨੂੰ ਅਕਸਰ,
    ਲੋਕੀ ਅਣਗੌਲਿਆਂ ਕਰਦੇ ਨੇਂ |
    ਜੋ ਜ਼ਜ਼ਬਾਤੀ ਹੁੰਦੇ ਨੇਂ,
    ਉਹ ਹਮੇਸ਼ਾਂ ਹਰਦੇ ਨੇਂ |

    ਰਜਨੀ ਵੀ ਅਕਸਰ ਹੀ,
    ਜਜ਼ਬਾਤਾਂ ਵਿੱਚ ਵਹਿ ਜਾਂਦੀ |
    ਪਰ ਖਰੀਆਂ ਕਰਦੀ ਏ,
    ਗੱਲ ਮੂੰਹ ਤੇ ਕਹਿ ਜਾਂਦੀ |
    ਜਜ਼ਬਾਤੀ ਠਰ ਜਾਂਦਾ ,
    ਮਜ਼ਲੂਮ ਜੇ ਠਰਦੇ ਨੇਂ |
    ਜੋ ਜ਼ਜ਼ਬਾਤੀ ਹੁੰਦੇ ਨੇਂ,
    ਉਹ ਹਮੇਸ਼ਾਂ ਹਰਦੇ ਨੇਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!