
ਦੁੱਖਭੰਜਨ ਰੰਧਾਵਾ
0351920036369
ਮੇਰੇ ਵਿੱਚੋਂ ਮੈਂ ਮਨਫੀ ਹੋ ਗਿਆ,
ਮੈਂ ਕੀ ਕਰਾਂ,
ਮੈਂ ਕੀ ਕਰਾਂ |
ਮੈਂ ਕੀਤੀ ਸੀ ਮਿਹਨਤ ਬੜੀ,
ਤੇ ਜਜ਼ਬਾ ਮੇਰਾ,
ਪਿਆ-ਪਿਆ ਮਨਫੀ ਹੋ ਗਿਆ |
ਮੈਂ ਕੀ ਕਰਾਂ,
ਮੈਂ ਕੀ ਕਰਾਂ |
ਮੈਂ ਅਗਨ ਭੇਂਟ ਖੁਦ ਨੂੰ ਕਰ ਲਿਆ,
ਇੱਕ ਓਸ ਰੱਬ ਨੂੰ ਪਾਉਣ ਲਈ |
ਪਰ ਮੇਰੀ ਬੰਦਗੀ ਵਿੱਚੋਂ,
ਖੁਦ ਹੀ ਖੁਦਾ ਮਨਫੀ ਹੋ ਗਿਆ |
ਮੈਂ ਕੀ ਕਰਾਂ,
ਮੈਂ ਕੀ ਕਰਾਂ |
ਮੇਰੇ ਤੇ ਧਾਰਾ ਲਗ ਗਈ,
ਜਦ ਕਦੀ ਵੀ ਮੈਂ ਹੱਸਿਆ |
ਓ ਮੌਲਾ ਮੇਰੇ ਹੱਕ ਚ ਜੋ ਬੋਲਦਾ,
ਗਵਾਹ ਮਨਫੀ ਹੋ ਗਿਆ |
ਮੈਂ ਕੀ ਕਰਾਂ,
ਮੈਂ ਕੀ ਕਰਾਂ |
ਮੈਨੂੰ ਮੰਜਿ਼ਲ ਦਿਸੀ ਤੇ ਮੈਂ ਤੁਰ ਪਿਆ,
ਮੈਂ ਉਸਨੂੰ ਪਾ ਲਵਾਂਗਾ ਆਸ ਸੀ |
ਦੁੱਖਭੰਜਨਾਂ ਮੰਜਿ਼ਲ ਤਾਂ ,
ਥੋੜੀ ਮੇਰੀ ਦੂਰ ਏ |
ਪਰ ਉਸ ਤੇ ਚੱਲਣ ਵਾਲਾ,
ਰਾਹ ਮਨਫੀ ਹੈ ਗਿਆ |
ਮੈਂ ਕੀ ਕਰਾਂ,
ਮੈਂ ਕੀ ਕਰਾਂ |