
ਰਜਨੀ ਵਾਲੀਆ
ਸੁਣ ਵਾਲੀਆ ਜਹਾਨ ਦਿਆ,
ਹੱਕ ਲੈ ਕੇ ਜਾਣਾ ਏ
ਆਸਾਂ ਨੇਂ ਸਭਨਾਂ ਨੂੰ ਹੀ,
ਕੋਈ ਇਨਸਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਸੁਣ ਵਾਲੀਆ ਜਹਾਨ ਦਿਆ,
ਈਮਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਗਰਮੀ ਦੀਆਂ ਸਿਖਰ ਦੁਪਹਿਰਾਂ,
ਨੂੰ ਪਿੰਡੇ ਤੇ ਜਰਦੈ ਸਾਡੇ ਲਈ |
ਆਪਣਾ ਤਨ ਤੰਦੂਰ ਕਰੇ,
ਤੇ ਸਦਾ ਹੀ ਮਰਦੈ ਸਾਡੇ ਲਈ |
ਜੋ ਮਿਹਨਤ ਕਰਦਿਆਂ ਨਾ ਡੋਲੀ,
ਓ ਹੁਣ ਜਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਸੁਣ ਵਾਲੀਆ ਜਹਾਨ ਦਿਆ,
ਈਮਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਕਦੇ ਰੋੜ ਨਹੀਂ ਚੁਭਦੇ,
ਭਾਵੇਂ ਹੋਵਣ ਇਸਦੇ ਪੈਰ ਵੀ ਨੰਗੇ |
ਇਹ ਉਹ ਵੀ ਜਰ ਜਾਂਦਾ ਏ,
ਇਸਨੂੰ ਸੱਪ ਆ ਭਾਵੇਂ ਡੰਗੇ |
ਤੇਰੇ ਤੇ ਰੱਖ ਡੋਰੀਆਂ ਆਇਆ ਏ,
ਇਸਦੀ ਸੰਤਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਸੁਣ ਵਾਲੀਆ ਜਹਾਨ ਦਿਆ,
ਈਮਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਫੁਰਸਤ ਨਾ ਇਸਦੇ ਕਰਮਾ,
ਵਿੱਚ ਨਾ ਚੈਨ ਆਰਾਮ ਹੋਵੇ |
ਕਰ ਮਿਹਨਤ ਖਾਵੇ ਰੱਜਕੇ,
ਮੰਗਣਾ ਇਸਦੇ ਲਈ ਹਰਾਮ ਹੋਵੇ |
ਦਿੱਲੀ ਨੇਂ ਸੁੱਤਾ ਸੇ਼ਰ ਜਗਾ ਕੇ ਰੱਖਤਾ,
ਹੁਣ ਤੂੰ ਧਿਆਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਸੁਣ ਵਾਲੀਆ ਜਹਾਨ ਦਿਆ,
ਈਮਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਜਦ -ਜਦ ਵੀ ਆਕਾਲ ਪਏ ਨੇਂ,
ਭੁੱਖ ਜੱਟਾਂ ਨੇਂ ਪੂਰੀ ਕੀਤੀ ਏ |
ਉਹਨਾਂ ਕਿਸੇ ਨਾ ਵੰਡਾਈ ਨਈਂ,
ਜੋ-ਜੋ ੳਹਨਾਂ ਨਾਲ ਬੀਤੀ ਏ |
ਹੁਣ ਕੰਮ ਲੈਣਾਂ ਅਸਾਂ ਦਿਮਾਗਾਂ ਤੋਂ
ਤੂੰ ਗਿਆਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਸੁਣ ਵਾਲੀਆ ਜਹਾਨ ਦਿਆ,
ਈਮਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਸਾਡੇ ਨਾਲ ਆ ਕੇ ਖੜਜਾ,
ਤੇਰੀ ਬੜੀ ਲੋੜ ਏ ਸਾਨੂੰ |
ਦੱਸਦੇ ਜਿੱਤ ਵਾਲਾ ਰਸਤਾ,
ਦੱਸਣਾ ਤੂੰ ਮੋੜ ਏ ਸਾਨੂੰ |
ਨੇਜੇ ਹੁਣ ਖੜਕਣਗੇ ਲਗਦਾ,
ਦੇਖੀਂ ਮੈਦਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਸੁਣ ਵਾਲੀਆ ਜਹਾਨ ਦਿਆ,
ਈਮਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ
ਰਜਨੀ ਈਮਾਨ ਦੀ ਪੱਕੀ,
ਹੱਕ ਲਈ ਕਿਉਂ ਨਾ ਅੜੇਗੀ |
ਅੰਨਦਾਤਾ ਭਲੀ ਕਰੇਂਦਾ,
ਕਿਰਸਾਨਾ ਦੇ ਨਾਲ ਖੜੇਗੀ |
ਸਿਦਕ ਦਾ ਫਲ ਪਕਾ ਧਰਤੀ ਦਾ,
ਭਗਵਾਨ ਨਾ ਡੋਲਨ ਦਈ |
ਹੱਕ ਲੈ ਕੇ ਜਾਣਾ ਏ
ਸੁਣ ਵਾਲੀਆ ਜਹਾਨ ਦਿਆ,
ਈਮਾਨ ਨਾ ਡੋਲਣ ਦਈਂ |
ਹੱਕ ਲੈ ਕੇ ਜਾਣਾ ਏ