7.5 C
United Kingdom
Sunday, March 8, 2026

More

    ਬਠਿੰਡਾ ’ਚ ਫਾਇਰਿੰਗ ਪਿੱਛੋਂ ਤੇਜਧਾਰ ਨਾਲ ਕੁੱਟਮਾਰ ਕਰਕੇ ਨੌਜਵਾਨ ਜਖਮੀ

    ਅਸ਼ੋਕ ਵਰਮਾ
    ਬਠਿੰਡਾ,21ਦਸੰਬਰ 2020: ਬਠਿੰਡਾ ਦੀ ਅਜੀਤ ਰੋਡ ਤੇ ਅੱਜ ਕਰੀਬ 12 ਵਜੇ ਉਸ ਵਕਤ ਦਸ਼ਿਤ ਦਾ ਮਹੌਲ ਬਣ ਗਿਆ ਜਦੋਂ ਦੋਿ ਨੌਜਵਾਨਾਂ ਨੇ ਇੱਕ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ। ਬਾਅਦ ’ਚ ਇਹਨਾਂ ਹੀ ਮੁੰਡਿਆਂ ਨੇ ਗੱਡੀ ਸਵਾਰ ਨੌਜਵਾਨ ਨੂੰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ। ਜਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਖਮੀ ਨੌਜਵਾਨ ਹਮਲਾਵਰਾਂ ਦੀ ਭੈਣ ਨਾਲ ਕਥਿਤ ਛੇੜਛਾੜ ਕਰਦਾ ਸੀ ਜੋ ਇਸ ਵਾਰਦਾਤ ਦਾ ਕਾਰਨ ਬਣਿਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਸਪਤਾਲ ’ਚ ਦਾਖਲ ਗੁਰਸਿਮਰਨ ਸਿੰਘ ਢਿੱਲੋਂ ਵਾਸੀ ਮਾਡਲ ਟਾਊਨ ਫੇਜ਼ ਟੂ  ਬਠਿੰਡਾ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਦੁਪਹਿਰ 12 ਵਜੇ ਆਪਣੇ ਚਚੇਰੇ ਭਾਈ  ਵਿਜੇ ਨਾਲ ਅਜੀਤ ਰਸਡ ਤੇ ਕਿਸੇ ਕੰਮ ਆਇਆ ਸੀ। ਇਸ ਮੌਕੇ ਪਿਉਰੀ ਦਾ ਰਹਿਣ ਵਾਲਾ ਰਣਜੀਤ ਸਿੰਘ ਆਪਣੇ ਸਾਥੀ ਪਿ੍ਰਤਪਾਲ ਸਿੰਘ ਨਾਲ ਮੌਜੂਦ ਸੀ। ਰਣਜੀਤ ਸਿੰਘ ਨੇ ਅਚਾਨਕ ਗੱਡੀ ਤੇ ਫਾਇਰਿੰਗ ਕਰ ਦਿੱਤਾ। ਜਦੋਂ ਉਹ ਗੱਲਡੀ ਚੋਂ ਬਾਹਰ ਨਿਕਲਿਆ ਤਾਂ ਦੋਵਾਂ ਨੇ ਉਸ ਤੇ ਤੇਜਧਾਰ ਹਧਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕਰਕੇ ਗੰਭੀਰ ਜਖਮੀ ਕਰ ਦਿੱਤਾ। ਪੂਰੀ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁੱਜੀ ਪੁਲਿਸ ਨੇ ਗੋਲੀਬਾਰੀ ਕਰਨ ਵਾਲੇ ਰਣਜੀਤ ਸਿੰਘ ਅਤੇ ਪਿ੍ਰਤਪਾਲ ਨੂੰ ਹਿਰਾਸਤ ’ਚ ਲੈ ਲਿਆ। ਅਜੀਤ ਰੋਡ ਵਰਗੇ ਭੀੜਭਾੜ ਵਾਲੇ ਇਲਾਕੇ ’ਚ ਅਜਿਹੀ ਦਲੇਰਾਨਾ ਢੰਗ ਨਾਲ ਕੀਤੀ ਵਾਰਦਾਤ ਤੋਂ ਗੁੱਸੇ ’ਚ ਆਏ ਪੁਲਿਸ ਮੁਲਾਜਮਾਂ ਨੇ ਮੁਲਜਮਾਂ ਦੀ ਭੁਗਤ ਸੁਆਰ ਦਿੱਤੀ ਅਤੇ ਥਾਣੇ ਲੈ ਗਏ। ਪੁਲਿਸ ਨੇ ਗੁਰਸਿਮਰਨ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਮੁਕੱਦਮਾ ਦਰਜ ਕਰਕੇ ਗਿ੍ਰਫਤਾਰ ਕਰ ਲਿਆ ਹੈ। ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਫਾਇਰਿੰਗ ਕਰਨ ਵਾਲੇ ਰਣਜੀਤ ਸਿੰਘ ਅਤੇ ਪਿ੍ਰਤਪਾਲ ਸਿੰਘ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!