3.5 C
United Kingdom
Sunday, March 8, 2026

More

    ਖਾਲਿਸਤਾਨ ਦੇ ਡਰ ਨਾਲ ਦੇਸ਼ ਨੂੰ ਅੰਬਾਨੀਸਤਾਨ ਬਣਾ ਰਹੀ ਮੋਦੀ ਸਰਕਾਰ- ਜਸਵੀਰ ਸਿੰਘ ਗੜ੍ਹੀ

    ਅਸ਼ੋਕ ਵਰਮਾ
    ਬਠਿੰਡਾ,21ਦਸੰਬਰ 2020:ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਆਖਿਆ ਹੈ ਕਿ ਦੇਸ਼ ਦੀ ਮੋਦੀ ਸਰਕਾਰ ਖਾਲਿਸਤਾਨ ਦਾ ਡਰ ਦਿਖਾਕੇ ਭਾਰਤ ਨੂੰ ਅੰਬਾਨੀਆਂ ਆਡਾਨੀਆਂ ਦਾ ਮੁਲਕ ਬਨਾਉਣ ਤੇ ਤੁਲੀ ਹੋਈ ਹੈ। ਪੰਜਾਬ ’ਚ ਜਾਗਿਰਤੀ ਮੁਹਿੰਮ ਤਹਿਤ ਪਾਰਟੀ ਨੂੰ ਮਜਬੂਤ ਕਰਨ ਲਈ ਮੁਹਿੰਮ ਤੇ ਨਿਕਲੇ ਜਸਬੀਰ ਸਿੰਘ ਗੜ੍ਹੀ ਨੇ ਆਖਿਆ ਕਿ ਕਿਸਾਨ ਅੰਦੋਲਨ ਦਾ 25ਵੇ ਦਿਨ ਵਿਚ ਪੁੱਜਣਾ ਭਾਜਪਾ ਅਤੇ ਮੋਦੀ ਸਰਕਾਰ ਦੇ ਮੱਥੇ ਦੇ ਸਰਕਾਰ ਦੀ ਅਸਫਲਤਾ ਦਾ ਕਾਲਾ ਕਲੰਕ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਨੇ ਨਿੱਜੀਕਰਨ ਰਾਹੀਂ ਦੂਰਸੰਚਾਰ ਬੀਐੱਸਐਨਐਲ , ਹਵਾਈ ਅੱਡੇ, ਸਮੁੰਦਰੀ ਪੋਰਟ, ਧਾਤੂ ਖਾਣਾਂ, ਬੈਂਕ – ਬੀਮਾ ਖੇਤਰ ਆਦਿ ਸਮੇਤ ਭਾਰਤ ਦੇ ਹਰ ਪੈਦਾਵਾਰ ਦੇ ਖੇਤਰ ਨੂੰ ਅੰਬਾਨੀ ਤੇ ਅਦਾਨੀਆਂ ਨੂੰ ਵੇਚਣ ਦਾ ਕੰਮ ਕੀਤਾ ਹੈ। ਉਹਨਾਂ ਆਖਿਆ ਕਿ ਭਾਜਪਾ ਸਰਕਾਰ ਨੇ ਹੁਣ ਤਾਜਾ ਖੇਤੀ ਕਾਨੂੰਨਾਂ ਨਾਲ ਦੇਸ਼ ਵਾਸੀਆਂ ਦਾ ਢਿੱਡ ਭਰਨ ਲਈ ਸਖਤ ਮਿਹਨਤ ਕਰਨ ਵਾਲੇ ਕਿਸਾਨ ਨੂੰ ਕੁਚਲਣ ਤੇ ਖੇਤਾਂ ਨੂੰ ਸਰਮਾਏਦਾਰਾਂ ਕੋਲ ਵੇਚਣ ਲਈ ਕਾਲੇ ਕਾਨੂੰਨਾਂ ਦਾ ਨਿਰਮਾਣ ਕੀਤਾ ਹੈ, ਜਿਹਨਾਂ ਖਿਲਾਫ ਕਿਸਾਨ ਪੰਜਾਬ ਅਤੇ ਦਿੱਲੀ ’ਚ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਭਾਜਪਾ ਸਰਕਾਰ ਫਾਸ਼ੀਵਾਦੀ ਸੋਚ ਤਹਿਤ ਖਾਲਿਸਤਾਨ ਦੇ ਨਾਮ ਨਾਲ ਬਦਨਾਮ ਕਰਕੇ  ਕਿਸਾਨ ਸੰਘਰਸ਼ ਨੂੰ ਦੇਸ ਵਾਸੀਆਂ ਵਿਚੋਂ ਨਿਖੇੜ ਕੇ  ਅਲੱਗ ਥਲਗ ਪਾਉਣਾ ਚਾਹੁੰਦੀ ਹੈ ਤਾਂਕਿ ਭਾਜਪਾ ਸਰਕਾਰ ਭਾਰਤ ਨੂੰ ਅੰਬਾਨੀਸਤਾਨ ਬਣਾ ਸਕੇ। ਉਹਨਾਂ ਅਚਿਆ ਕਿ ਬਸਪਾ ਤਿਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਖੜੀ ਹੈ ਅਤੇ ਕਿਸਾਨ ਸੰਘਰਸ਼ ਦਾ ਸਮਰਥਨ ਕਰਦੀ ਹੈ। ਉਹਨਾਂ ਦੱਸਿਆ ਕਿ ਬਸਪਾ ਪੰਜਾਬ ਦੀ ਸਮੁਚੀ ਲੀਡਰਸ਼ਿਪ ਤੇ ਵਰਕਰ ਪੂਰੇ ਪੰਜਾਬ ਵਿਚ ਘਰ ਘਰ ਘੁੰਮਕੇ ਪਾਰਟੀ ਦਾ ਆਧਾਰ ਮਜਬੂਤ ਕਰਨ ਵਿਚ ਲੱਗੇ ਹੋਏ ਹਨ। ਸੰਗਠਨ ਦੀ ਮਜਬੂਤੀ ਲਈ ਸਾਲਾਨਾ ਆਰਥਿਕ ਸਹਿਯੋਗ ਪ੍ਰਾਪਤੀ ਲਈ ਬਸਪਾ ਆਪਣੇ ਵਰਕਰਾਂ ਤੇ ਸਮਰਥਕਾਂ ਕੋਲੋਂ ਵੋਟ ਤੋਂ ਪਹਿਲਾਂ ਨੋਟ ਇਕੱਠੇ ਕੀਤੇ ਜਾ ਰਹੇ ਹਨ ਜੋਕਿ ਸੰਗਠਨ ਦੀ ਇਕ ਪ੍ਰੀਕਿਰਿਆ ਹੈ। ਉਹਨਾਂ ਦੱਸਿਆ ਕਿ ਪੂਰੇ ਪੰਜਾਬ ਵਿਚ ਬਸਪਾ ਆਗੂਆਂ ਵਰਕਰਾਂ ਤੇ ਸਮਰਥਕਾਂ ਵਿਚ ਫੰਡ ਇਕੱਠਾ ਕਰਨ ਲਈ ਜਿਸ ਜੋਸ਼ ਦਾ ਮੁਜਾਹਰਾ ਕੀਤਾ ਜਾ ਰਿਹਾ ਹੈ, ਉਸ ਤੋਂ ਬਸਪਾ ਦੇ ਨਵੇਂ ਉਭਾਰ ਤੇ ਉਲਾਰ ਦਾ ਸਪਸ਼ਟ ਪ੍ਰਗਟਾਵਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਬਸਪਾ ਪੰਜਾਬ ਸਮਰਥਕਾਂ ਨਾਲ ਲਗਾਤਾਰ ਮੀਟਿੰਗਾਂ ਤੇ ਸੰਪਰਕਾਂ ਨੂੰ ਮਜਬੂਤ ਕਰਨ ਦਾ ਗੁਪਤ ਕੇਡਰ ਅੰਦੋਲਨ ਚਲ ਰਿਹਾ ਹੈ, ਜਿਸਦਾ ਪ੍ਰਦਰਸ਼ਨ ਬਸਪਾ ਪੰਜਾਬ ਵਿੱਚ ਕਿਸੀ ਵੀ ਦਿਨ ਵੱਡੀ ਰੈਲੀ ਦੇ ਰੂਪ ਵਿਚ ਕਰ ਸਕਦੀ ਹੈ। ਇਸ ਮੌਕੇ ਸੂਬਾ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਅਤੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਸੈਲਾ ਆਦਿ ਆਗੂ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!