ਮੈਲਬੌਰਨ (ਅਸਟ੍ਰੇਲੀਆ) : ਲੋਕ ਹੱਕਾਂ ਲਈ ਆਪਣੀ ਸਾਰੀ ਉਮਰ ਕੁਰਬਾਨ ਕਰਨ ਵਾਲੇ ਸੰਘਰਸ਼ੀਲ ਆਗੂ ਕਾ. ਰਘੁਨਾਥ ਸਿੰਘ (ਜਰਨਲ ਸਕੱਤਰ ਸੀਟੂ ਪੰਜਾਬ) ਦੀ ਅਚਾਨਕ ਹੋਈ ਮੌਤ ਕਾਰਨ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਲਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਲੋਕ ਹਿੱਤਾਂ ਲਈ ਆਪਣਾ ਤਨ, ਮਨ, ਧਨ ਅਰਪਣ ਕਰਨ ਵਾਲ਼ੇ ਕਾਮਰੇਡ ਸਾਹਬ ਵਰਗੇ ਜੁਝਾਰੂ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਕੌਮਾਂਤਰੀ ਬੁਲਾਰੇ ਨਵਦੀਪ ਜੋਧਾਂ ਨੇ ਉਨ੍ਹਾਂ ਦੇ ਸਦੀਵੀ ਵਿਛੋੜੇ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਮੰਚ ਦੇ ਕੌਮਾਂਤਰੀ ਪ੍ਰਧਾਨ ਰੁਪਿੰਦਰ ਜੋਧਾਂ ਦੀ ਪ੍ਰਧਾਨਗੀ ਹੇਠ ਹੋਈ ਕਾਨਫਰੰਸ ਕਾਲ ਮੀਟਿੰਗ ਵਿੱਚ ਕੌਮਾਂਤਰੀ ਸਰਪ੍ਰਸਤ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ, ਕੌਮਾਂਤਰੀ ਜਰਨਲ ਸਕੱਤਰ ਬਲਿਹਾਰ ਸੰਧੂ ਅਸਟ੍ਰੇਲੀਆ, ਕੌਮਾਂਤਰੀ ਚੇਅਰਪਰਸਨ ਰਣਬੀਰ ਕੌਰ ਬੱਲ ਯੂ.ਐੱਸ.ਏ, ਕੌਮਾਂਤਰੀ ਕੋਆਰਡੀਨੇਟਰ ਰੋਮੀ ਘੜਾਮੇਂ ਵਾਲ਼ਾ ਅਤੇ ਸੂਬਾਈ ਮੀਤ ਪ੍ਰਧਾਨ ਪੰਜਾਬ ਅੰਗਰੇਜ ਸਿੰਘ ਨੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।
