
ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 18 ਦਸੰਬਰ 2020
ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਇੱਕ ਸੀਨੀਅਰ ਸਹਿਯੋਗੀ ਨੇ ਮੰਗਲਵਾਰ ਨੂੰ ਜਾਰਜੀਆ ਦੀ ਸੈਨੇਟ ਚੋਣ ਮੁਹਿੰਮ ਵਿੱਚ ਬਾਈਡੇਨ ਨਾਲ ਸ਼ਾਮਲ ਹੋਣ ਤੋਂ ਬਾਅਦ ਵੀਰਵਾਰ ਨੂੰ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ।ਬਾਈਡੇਨ ਦਫਤਰ ਦੇ ਅਨੁਸਾਰ ਸੇਡਰਿਕ ਰਿਚਮੰਡ ਨੇ ਸੈਨੇਟ ਦੇ ਦੋ ਡੈਮੋਕਰੇਟਿਕ ਉਮੀਦਵਾਰਾਂ ਲਈ ਚੋਣ ਮੁਹਿੰਮ ਦੇ ਬਾਅਦ ਕੋਰੋਨਾਂ ਦੇ ਲੱਛਣ ਵਿਕਸਤ ਕੀਤੇ ਸਨ।ਰਿਚਮੰਡ ਦਾ ਸਕਾਰਾਤਮਕ ਟੈਸਟ ਬੁੱਧਵਾਰ ਨੂੰ ਇੱਕ ਪੱਤਰਕਾਰ ਦੁਆਰਾ ਕੀਤੇ ਪਾਜੀਟਿਵ ਟੈਸਟ ਤੋਂ ਬਾਅਦ ਆਇਆ ਜੋ ਕਿ
ਇਸ ਯਾਤਰਾ ਵਿੱਚ ਸ਼ਾਮਲ ਹੋਇਆ ਸੀ। ਇਸ ਸੰਬੰਧੀ ਬਾਈਡੇਨ ਦੇ ਦਫਤਰ ਅਨੁਸਾਰ 78 ਸਾਲਾ ਬਾਈਡੇਨ ਨੂੰ ਇਸ ਚੋਣ ਯਾਤਰਾ ਤੋਂ ਵਾਇਰਸ ਦਾ ਕੋਈ ਖਤਰਾ ਸਾਹਮਣੇ ਨਹੀ ਆਇਆ ਹੈ।ਬਾਈਡਨ ਦੇ ਬੁਲਾਰੇ ਕੇਟ ਬੇਡਿੰਗਫੀਲਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੋਣ ਮੁਹਿੰਮ ਦੌਰਾਨ ਰਿਚਮੰਡ ਰਾਸ਼ਟਰਪਤੀ ਚੁਣੇ ਗਏ ਬਾਈਡੇਨ ਦੇ ਨਾਲ ਸੰਪਰਕ ਵਿੱਚ ਨਹੀ ਆਏ ਅਤੇ ਨਾਂ ਹੀ ਉਹ ਡੇਲਾਵੇਅਰ ਤੋਂ ਜਾਰਜੀਆ ਜਾ ਰਹੇ ਜਹਾਜ਼ ਵਿੱਚ ਮੌਜੂਦ ਸਨ ,ਪਰ ਮੰਨਿਆ ਜਾ ਰਿਹਾ ਹੈ ਕਿ ਸਕਾਰਾਤਮਕ ਟੈਸਟ ਵਾਲਾ ਪੱਤਰਕਾਰ ਪ੍ਰੈਸ ਪੂਲ ਦੇ ਹਿੱਸੇ ਵਜੋਂ ਉਡਾਣ ਵਿੱਚ ਸ਼ਾਮਲ ਸੀ।ਜਦਕਿ ਇਸ ਉਪਰੰਤ ਬਾਈਡੇਨ ਦਾ ਕੋਵਿਡ -19 ਲਈ ਕੀਤਾ ਪੀ ਸੀ ਆਰ ਟੈਸਟ ਵੀ ਨੈਗੇਟਿਵ ਆਇਆ ਹੈ।ਕੋਰੋਨਾਂ ਦੇ ਸੁਰੱਖਿਆ ਕਾਰਨਾਂ ਕਰਕੇ ਰਿਚਮੰਡ ਅਤੇ ਦੋ ਹੋਰ ਵਿਅਕਤੀ ਜਿਨ੍ਹਾਂ ਨੇ ਮੁਹਿੰਮ ਦੀ ਯਾਤਰਾ ਦੌਰਾਨ ਇਸ ਸਲਾਹਕਾਰ ਦੀ ਕਾਰ ਚਲਾਈ ਸੀ, ਨੂੰ ਸੀ.ਡੀ.ਸੀ ਦੇ ਨਿਰਦੇਸ਼ਾਂ ਅਨੁਸਾਰ ਇਕਾਂਤਵਾਸ ਹੋਣ ਲਈ ਸੂਚਿਤ ਕੀਤਾ ਗਿਆ ਹੈ ।