10.7 C
United Kingdom
Monday, April 21, 2025

More

    ਮਿਸ਼ੀਗਨ ਦੀ ਰਾਜਪਾਲ ਨੂੰ ਅਗਵਾ ਕਰਨ ਦੀ ਸਾਜਿਸ਼ “ਚ 6 ਵਿਅਕਤੀਆਂ ‘ਤੇ ਲੱਗੇ ਦੋਸ਼

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 18 ਦਸੰਬਰ 2020

    ਅਮਰੀਕਾ ਦੇ ਸੂਬੇ ਮਿਸ਼ੀਗਨ ਦੀ ਗਵਰਨਰ ਗ੍ਰੇਚੇਨ ਵਿਟਮਰ ਨੂੰ ਅਗਵਾ ਕਰਨ ਦੀ ਸਾਜਿਸ਼ ਰਚਣ ਲਈ ਫੈਡਰਲ ਜਿਊਰੀ ਨੇ ਛੇ ਵਿਅਕਤੀਆਂ ‘ਤੇ ਦੋਸ਼ ਲਗਾਏ ਹਨ।
    ਇਸ ਮਾਮਲੇ ਦੇ ਸੰਬੰਧ ਵਿੱਚ ਜਾਂਚਕਰਤਾਵਾਂ ਨੇ ਦੱਸਿਆ ਕਿ
    ਇਹ ਸਰਕਾਰ ਵਿਰੋਧੀ ਵਿਅਕਤੀਆਂ ਦੁਆਰਾ ਅਗਵਾਕਾਰੀ ਦੀ ਰਚੀ ਗਈ ਸਾਜਿਸ਼ ਸੀ ਜੋ ਕਿ ਗਵਰਨਰ ਦੀਆਂ ਕੋਰੋਨਾਂ ਵਾਇਰਸ ਨੀਤੀਆਂ ਤੋਂ ਨਾਰਾਜ਼ ਸਨ।ਸੰਯੁਕਤ ਰਾਜ ਦੇ ਅਟਾਰਨੀ ਐਂਡਰਿਊ ਬ੍ਰਿਗੇ ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਗਏ ਦੋਸ਼ਾਂ ਵਿੱਚ ਐਡਮ ਡੀਨ ਫੌਕਸ, ਬੈਰੀ ਗੋਰਡਨ ਕ੍ਰੌਫਟ ਜੂਨੀਅਰ, ਟਾਈ ਗੈਰਾਰਡ ਗਾਰਬਿਨ, ਕਾਲੇਬ ਜੇਮਜ਼ ਫ੍ਰਾਂਕਸ, ਡੈਨੀਅਲ ਜੋਸਫ਼ ਹੈਰਿਸ ਅਤੇ ਬ੍ਰੈਂਡਨ ਮਾਈਕਲ-ਰੇ ਕੇਸਰੀਟਾ ਖਿਲਾਫ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ। ਇਹ ਸਾਰੇ ਮਿਸ਼ੀਗਨ ਤੋਂ ਹਨ ਜਦਕਿ ਕ੍ਰੌਫਟ ਡੇਲਾਵੇਅਰ ਵਿੱਚ ਰਹਿੰਦਾ ਹੈ। ਇਹਨਾਂ ਛੇ ਵਿਅਕਤੀਆਂ ਨੂੰ ਅਕਤੂਬਰ ਦੇ ਅਰੰਭ ਵਿਚ ਉੱਤਰੀ ਮਿਸ਼ੀਗਨ ਵਿੱਚ ਡੈਮੋਕਰੇਟਿਕ ਰਾਜਪਾਲ ਨੂੰ ਅਗਵਾ ਕਰਨ ਦੀ ਸਾਜਿਸ਼ ਲਈ FBI ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਅਗਵਾਕਾਰੀ ਦੀ ਸਾਜਿਸ਼ ਦੀ ਤਿਆਰੀ ਦੋਸ਼ੀਆਂ ਦੁਆਰਾ ਜੂਨ ਮਹੀਨੇ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਵੇਲੇ ਫੌਕਸ ਅਤੇ ਕ੍ਰੌਫਟ ਡਬਲਿਨ, ਓਹੀਓ ਵਿੱਚ ਇੱਕ ਮੀਟਿੰਗ ਵਿੱਚ ਸ਼ਾਮਲ ਹੋਏ, ਜਿਸ ਦੌਰਾਨ ਰਾਜਪਾਲ ਦੀ ਅਗਵਾਈ ਅਤੇ ਹੋਰ ਕਾਰਵਾਈਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਸਨ।ਅਦਾਲਤੀ ਸੁਣਵਾਈ ਦੇ ਦਸਤਾਵੇਜ਼ਾਂ ਅਨੁਸਾਰ ਇਸ ਕੰਮ ਨੂੰ ਅੰਜਾਮ ਦੇਣ ਲਈ ਦੋਸ਼ੀਆਂ ਨੇ ਲਾਈਵ ਫਾਇਰ ਫੀਲਡ ਟ੍ਰੇਨਿੰਗ ਅਤੇ ਹੋਰ ਤਿਆਰੀਆਂ ਦੇ ਨਾਲ ਵਿਟਮਰ ਦੇ ਵੋਕੇਸ਼ਨ ਹੋਮ ਦੀ ਨਿਗਰਾਨੀ ਵੀ ਕੀਤੀ।ਇਸ ਦੌਰਾਨ ਸਿਖਲਾਈ ਦੇ ਅਭਿਆਸ ਵਿੱਚ ਦੋਸ਼ੀ ਟੀਮਾਂ ਵਿੱਚ ਇੱਕ ਇਮਾਰਤ ‘ਤੇ ਹਮਲਾ ਕਰਨ ਦਾ ਅਭਿਆਸ ਅਤੇ ਰਾਜਪਾਲ ਦੀ ਸਕਿਉਰਿਟੀ ਨਾਲ ਲੜਨ ਲਈ ਰਣਨੀਤੀਆਂ’ ਤੇ ਵਿਚਾਰ ਵਟਾਂਦਰੇ ਵੀ ਕਰਦੇ ਸਨ। ਇਹਨਾਂ ਦੋਸ਼ੀਆਂ ਨੂੰ 7 ਅਕਤੂਬਰ ਨੂੰ ਡੀਟ੍ਰਾਇਟ ਦੇ ਪੱਛਮ ਵਿੱਚ ਯਪਸੀਲੰਤੀ “ਚ ਇੱਕ ਅੰਡਰਕਵਰ ਐਫ ਬੀ ਆਈ ਏਜੰਟ ਨਾਲ ਮੁਲਾਕਾਤ ਕਰਨ ਅਤੇ ਵਿਸਫੋਟਕ ਸਮੱਗਰੀ ਸਮੇਤ ਹੋਰ ਸਮਾਨ ਖਰੀਦਣ ਲਈ ਤਹਿ ਕੀਤੀ ਮੀਟਿੰਗ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ।ਅਟਾਰਨੀ ਬ੍ਰਿਗੇ ਦੇ ਇੱਕ ਬਿਆਨ ਅਨੁਸਾਰ ਇਹਨਾਂ ਦੋਸ਼ੀਆਂ ਨੂੰ ਇਸ ਸਾਜਿਸ਼ ਰਚਨ ਦੇ ਦੋਸ਼ ਵਿੱਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਮਿਲ ਸਕਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!