3.4 C
United Kingdom
Sunday, March 8, 2026

More

    ਕੈਲੀਫੋਰਨੀਆਂ “ਚ ਕੋਰੋਨਾਂ ਵਾਇਰਸ ਹੋ ਰਿਹਾ ਹੈ ਬੇਕਾਬੂ,5 ਦਿਨਾਂ ਦੌਰਾਨ ਹੋਈਆਂ 1000 ਤੋਂ ਵੱਧ ਮੌਤਾਂ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 18 ਦਸੰਬਰ 2020

    ਕੈਲੀਫੋਰਨੀਆਂ ਸੂਬੇ ਵਿੱਚ ਕੋਰੋਨਾਂ ਵਾਇਰਸ ਦੀ ਲਾਗ ਵੱਡੇ ਪੱਧਰ ਤੇ ਆਪਣੇ ਪੈਰ ਪਸਾਰ ਰਹੀ ਹੈ ,ਜਿਸਦੇ ਸਿੱਟੇ ਵਜੋਂ ਮੌਤਾਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਦਿਨ ਵਿੱਚ 379 ਮੌਤਾਂ ਅਤੇ ਦੋ ਦਿਨਾਂ ਦੌਰਾਨ ਤਕਰੀਬਨ 106,000 ਕੋਰੋਨਾਂ ਵਾਇਰਸ ਦੇ ਨਵੇਂ ਪੁਸ਼ਟੀ ਕੀਤੇ ਮਾਮਲਿਆਂ ਦੀ ਘੋਸ਼ਣਾ ਕੀਤੀ ਹੈ। ਦੇਸ਼ ਦੇ ਜ਼ਿਆਦਾ ਅਬਾਦੀ ਵਾਲੇ ਇਸ ਰਾਜ ਵਿੱਚ ਪਿਛਲੇ ਪੰਜ ਦਿਨਾਂ ਦੌਰਾਨ 1000 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ। ਇਸ ਸੂਬੇ ਦੇ ਕੁੱਲ ਕੋਰੋਨਾਂ ਕੇਸ ਹੁਣ ਲੱਗਭਗ 1.7 ਮਿਲੀਅਨ ਹਨ ਜਦਕਿ ਰਾਜ ਵਿੱਚ ਮੌਤਾਂ ਦੀ ਗਿਣਤੀ 21,860 ਹੋ ਗਈ ਹੈ। ਇਸ ਦੌਰਾਨ ਕੈਲੀਫੋਰਨੀਆਂ ਦੇ ਬਹੁਤ ਸਾਰੇ ਹਸਪਤਾਲ ਮਰੀਜ਼ਾਂ ਦਾ ਇਲਾਜ ਕਰਨ ਦੀ ਸਮਰੱਥਾ ਤੋਂ ਬਾਹਰ ਚੱਲ ਰਹੇ ਹਨ ਅਤੇ ਇਸ ਸਥਿਤੀ ਨਾਲ ਗੈਰ-ਕੋਵਿਡ ਮਰੀਜ਼ਾਂ ਦੀ ਦੇਖਭਾਲ ਵੀ ਪ੍ਰਭਾਵਿਤ ਹੋ ਰਹੀ ਹੈ।ਲਾਗ ਦੇ ਵਧ ਰਹੇ ਕੇਸਾਂ ਦੇ ਵਿਚਕਾਰ ਲਾਸ ਏਂਜਲਸ ਦੇ ਮੇਅਰ ਐਰਿਕ ਗਰਸੇਟੀ ਨੇ ਵਾਇਰਸ ਦੀ ਫੈਲ ਰਹੀ ਲਾਗ ਦੇ ਸੰਬੰਧ ਵਿੱਚ ਇੱਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਕੁਝ ਦਿਨਾਂ ਦੇ ਅੰਦਰ ,ਲਾਸ ਏਂਜਲਸ ਕਾਉਂਟੀ ਸਾਰੇ ਹਸਪਤਾਲਾਂ ਵਿੱਚ ਜਗ੍ਹਾ ਅਤੇ ਸਟਾਫ ਦੀ ਘਾਟ ਕਾਰਨ ਸੰਕਟ ਦਾ ਐਲਾਨ ਕਰ ਸਕਦੀ ਹੈ। ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਕਰਨ ਲਈ ਪਾਰਕਿੰਗ ਸਥਾਨ ਅਤੇ ਕਾਨਫਰੰਸ ਰੂਮਾਂ ਦੀ ਪਛਾਣ ਕੀਤੀ ਜਾ ਰਹੀ ਹੈ,ਤਾਂ ਜੋ ਲੋੜ ਪੈਣ ਤੇ ਇਹਨਾਂ ਦੀ ਵਰਤੋਂ ਕੀਤੀ ਜਾ ਸਕੇ। ਇੰਨਾ ਹੀ ਨਹੀ ਕੈਲੀਫੋਰਨੀਆਂ ਵਿੱਚ ਹਸਪਤਾਲਾਂ ‘ਤੇ ਬੋਝ ਘੱਟ ਕਰਨ ਦੀ ਕੋਸ਼ਿਸ਼ ਵਜੋਂ ਸੈਕਰਾਮੈਂਟੋ ਦੇ ਇੱੱਕ ਸਾਬਕਾ ਐਨ ਬੀ ਏ ਐਰੀਨਾਂ ਅਤੇ ਦੋ ਰਾਜ ਦੁਆਰਾ ਚਲਾਏ ਵਿਕਾਸ ਕੇਂਦਰਾਂ ਸਮੇਤ ਪੰਜ ਵਿਕਲਪਕ ਦੇਖਭਾਲ ਸਹੂਲਤਾਂ ਖੋਲ੍ਹਣ ਦੇ ਨਾਲ 1,555 ਬਿਸਤਰਿਆਂ ਦਾ ਵੀ ਪ੍ਰਬੰਧ ਵੀ ਕੀਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!