ਫਰਿਜਨੋ (ਨੀਟਾ ਮਾਛੀਕੇ, ਕੁਲਵੰਤ ਧਾਲੀਆਂ)
ਮਾਹਿਰਾਂ ਮੁਤਾਬਿਕ ਜੇਕਰ ਪੈਰਾਂ ‘ਤੇ ਜਾਮਣੀ ਚਿਕਨਪਾਕਸ ਜਿਹੇ ਨਿਸ਼ਾਨ ਹੋ ਜਾਣ ਤਾਂ ਇਹ ਵੀ ਕਰੋਨਾਵਾਇਰਸ ਦੀ ਨਿਸ਼ਾਨੀ ਹੋ ਸਕਦੀ ਹੈ। ਇਸ ਵੇਲੇ ਦੁਨੀਆ ਭਰ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ ਰਿਕਾਰਡ 2600 ਮੌਤਾਂ ਹੋਈਆਂ ਹਨ ਹੁਣ ਤੱਕ ਇਨਫੈਕਸ਼ਨ ਦੇ 6,39,664 ਮਾਮਲੇ ਸਾਹਮਣੇ ਆਏ ਹਨ ਤੇ ਮ੍ਰਿਤਕਾਂ ਦੀ ਗਿਣਤੀ 30,985 ਤੱਕ ਪਹੁੰਚ ਗਈ ਹੈ। ਅਮਰੀਕਾ ਵਿਚ ਘੱਟ ਤੋਂ ਘੱਟ 50,107 ਰੋਗੀ ਸਿਹਤਮੰਦ ਵੀ ਹੋ ਚੁੱਕੇ ਹਨ।

ਅਮਰੀਕਾ ਤੋਂ ਬਾਅਦ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ ਹੈ, ਜਿਥੇ ਇਨਫੈਕਸ਼ਨ ਦੇ ਕੁੱਲ 1,65,155 ਮਾਮਲਿਆਂ ਵਿਚੋਂ 21,645 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਸਪੇਨ, ਫਰਾਂਸ ਤੇ ਬ੍ਰਿਟੇਨ ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਹਨ। ਦੁਨੀਆ ਭਰ ਵਿੱਚ 2,115,624 ਲੋਕ ਕਰੋਨਾਵਾਇਰਸ ਤੋ ਪੀੜਤ ਹਨ, ਅਤੇ 141,195 ਲੋਕਾਂ ਦੀ ਮੌਤ ਹੋ ਚੁੱਕੀ ਹੈ।