ਰਜਨੀ ਵਾਲੀਆ
ਜਿੱਤ ਹੋਵੇ ਸਭਤੋਂ ਵੱਡੀ ਜੇ,
ਕਾਦਰ ਯਾਰ ਬਣਾ ਲਈਏ |
ਗਲਤੀ ਹੋਵੇ ਵੱਡੀ ਜੇ,
ਆਪਣੀ ਹਾਰ ਬਣਾ ਲਈਏ |
ਜਿੱਤ ਹੋਵੇ ਸਭਤੋਂ ਵੱਡੀ ਜੇ,
ਕਾਦਰ ਯਾਰ ਬਣਾ ਲਈਏ |
ਤੋਲਣ ਲੱਗੀਏ ਤੋਲ ਨਾ ਹੋਵੇ,
ਬੋਲਣ ਲੱਗੀਏ ਬੋਲ ਨਾ ਹੋਵੇ,
ਘੋਲਣ ਲੱਗੀਏ ਘੋਲ ਨਾ ਹੋਵੇ,
ਹੋ ਕੇ ਦਮ-ਦਮ ਕਾਦਰ ਦੇ,
ਉਸ ਨਾਲ ਸਾਰ ਬਣਾ ਲਈਏ |
ਜਿੱਤ ਹੋਵੇ ਸਭਤੋਂ ਵੱਡੀ ਜੇ,
ਕਾਦਰ ਯਾਰ ਬਣਾ ਲਈਏ |
ਉਹ ਡੋਲਣ ਨਾ ਦਏ ਡੋਲੀਏ ਨਾ,
ਬਿਨ ਸੋਚਿਆਂ ਸਮਝਿਆਂ ਬੋਲੀਏ ਨਾ,
ਕਦੇ ਜ਼ਜਬਾਤ ਕਿਸੇ ਦੇ ਰੋਲੀਏ ਨਾ,
ਢਾਹ ਕੇ ਦਿਲ ਨਾ ਕਿਸੇ ਦਾ,
ਖੁਦ ਤੇ ਭਾਰ ਬਣਾ ਲਈਏ |
ਜਿੱਤ ਹੋਵੇ ਸਭਤੋਂ ਵੱਡੀ ਜੇ,
ਕਾਦਰ ਯਾਰ ਬਣਾ ਲਈਏ |
ਉਹ ਹੁੰਦੇ ਯੋਧੇ ਜੋ ਲੜਦੇ ਨੇਂ,
ਕਿਸੇ ਮਜ਼ਲੂਮ ਦੇ ਹੱਕ ਚ ਖੜਦੇ ਨੇਂ,
ਤੇ ਸਮਾਂ ਆਉਣ ਤੇ ਕੋਕਾ ਜੜਦੇ ਨੇਂ,
ਖੁਦ ਲਈ ਆਪਣੀ ਹਿੰਮਤ,
ਤਿੱਖੀ ਕਰ ਤਲਵਾਰ ਬਣਾ ਲਈਏ |
ਜਿੱਤ ਹੋਵੇ ਸਭਤੋਂ ਵੱਡੀ ਜੇ,
ਕਾਦਰ ਯਾਰ ਬਣਾ ਲਈਏ |
ਜੇ ਪਾਇਆ ਹੱਥੀਂ ਗਵਾ ਲਈਏ,
ਬਣੀ ਮੰਜਿਲ ਜੇਕਰ ਢਾ ਲਇਏ,
ਤੇ ਜੇਕਰ ਸੌਂਹ ਝੂਠੀ ਖਾ ਲਈਏ,
ਸਭ ਤੋਂ ਵਧੀਆ ਜੇ ਲੜਨ,
ਵਾਲਾ ਔਜ਼ਾਰ ਬਣਾ ਲਈਏ |
ਜਿੱਤ ਹੋਵੇ ਸਭਤੋਂ ਵੱਡੀ ਜੇ,
ਕਾਦਰ ਯਾਰ ਬਣਾ ਲਈਏ
ਹੈ ਮੰਜਿਲ ਤਾਈਂ ਜਾਣਾ ਜੇ,
ਹੈ ਹੱਕ ਆਪਣਾ ਖਾਣਾ ਜੇ,
ਹੈ ਮੰਨਣਾ ਉਸਦਾ ਭਾਣਾ ਜੇ,
ਤਾਰੇ ਅੰਬਰਾਂ ਵਿੱਚ ਕਿੰਨੇ,
ਜੇ ਅਸੀਂ ਸਭ ਗਿਣਾ ਲਈਏ |
ਜਿੱਤ ਹੋਵੇ ਸਭਤੋਂ ਵੱਡੀ ਜੇ,
ਕਾਦਰ ਯਾਰ ਬਣਾ ਲਈਏ |
ਰਜਨੀ ਤੇਰਾ-ਤੇਰਾ ਤੋਲੇ ਜੋ,
ਰਜਨੀ ਖਰਾ-ਖਰਾ ਹੀ ਬੋਲੇ ਜੋ,
ਰਜਨੀ ਹਰ ਕਦਮ ਨਾ ਡੋਲੇ ਜੋ,
ਕਿਉਂ ਨਾ ਉਸਦੇ ਨਾਲ,
ਦਿਲ ਵਟਾ ਲਈਏ |
ਜਿੱਤ ਹੋਵੇ ਸਭਤੋਂ ਵੱਡੀ ਜੇ,
ਕਾਦਰ ਯਾਰ ਬਣਾ ਲਈਏ |