3.8 C
United Kingdom
Friday, March 6, 2026

More

    ਮਗਰੂਰ

    ਦੁੱਖਭੰਜਨ
    0351920036369

    ਤੂੰ ਏਨੀ ਮਗਰੂਰ ਹੋ ਗਈ,
    ਤਾਂ ਹੀ ਮੈਥੋਂ ਦੂਰ ਹੋ ਗਈ |
    ਸਾਡਿਆਂ ਪਰਾਂ ਤੋਂ ਉੱਡਣਾ ਸਿੱਖੀ,
    ਤੇ ਹੁਣ ਕਹਿੰਦੀ ਮਸ਼ਹੂਰ ਹੋ ਗਈ |
    ਤੂੰ ਏਨੀ ਮਗਰੂਰ ਹੋ ਗਈ,
    ਤਾਂ ਹੀ ਮੈਥੋਂ ਦੂਰ ਹੋ ਗਈ |

    ਮੈਂ ਦਿਲ ਨਾ ਲਾਈ ਸੀ,
    ਤੂੰ ਦਿਮਾਗੀ ਨਿਕਲੀ |
    ਨੀ ਕਰਕੇ ਤੂੰ ਵਾਅਦਾ,
    ਵਾਅਦੇ ਤੋਂ ਬਾਗੀ ਨਿਕਲੀ |
    ਕੋਈ ਮੇਰੇ ਕੋਲੋਂ ਗਲਤੀ,
    ਜਰੂਰ ਹੋ ਗਈ |
    ਤੂੰ ਏਨੀ ਮਗਰੂਰ ਹੋ ਗਈ,
    ਤਾਂ ਹੀ ਮੈਥੋਂ ਦੂਰ ਹੋ ਗਈ |

    ਤੇਰੀ ਮਸ਼ਹੂਰੀ ਸਾਡੇ,
    ਲਈ ਸੀ ਜਰੂਰੀ |
    ਨੀ ਤੂੰ ਆਕੜਾਂ ਨੇਂ ਪੱਟੀ,
    ਹੁਣ ਵੱਟਦੀਏਂ ਘੂਰੀ |
    ਗੱਲ-ਗੱਲ ਉੱਤੇ ਹੂੰ-ਹੂੰ ਤੇਰੀ,
    ਚੂਰ ਹੋ ਗਈ |
    ਤੂੰ ਏਨੀ ਮਗਰੂਰ ਹੋ ਗਈ,
    ਤਾਂ ਹੀ ਮੈਥੋਂ ਦੂਰ ਹੋ ਗਈ |

    ਜਿੱਦਾਂ ਹੋਈ ਸਾਡੇ ਨਾਲ,
    ਓਦਾਂ ਕਿਸੇ ਨਾ-ਨਾ ਹੋਵੇ |
    ਮੈਨੂੰ ਵੇਖ ਪੁੱਛਕੇ ਨੀ,
    ਦਿਲ ਕਿੱਦਾਂ ਪਿਆ ਰੋਵੇ |
    ਮੈਂ ਕੀ ਕਹਿਣਾ ਤੈਨੂੰ,
    ਗੱਲ ਪੂਰ ਹੋ ਗਈ |
    ਤੂੰ ਏਨੀ ਮਗਰੂਰ ਹੋ ਗਈ,
    ਤਾਂ ਹੀ ਮੈਥੋਂ ਦੂਰ ਹੋ ਗਈ |

    ਹੁਣ ਕਾਂਟੇ ਮਾਰੀ ਜਾਵੇਂ,
    ਜੋ-ਜੋ ਕੀਤਾ ਮਨਜੂਰ |
    ਐਂਵੇ ਚਾੜ ਦਏਂ ਕਟਹਿਰੇ,
    ਹੁੰਦਾ ਮੇਰਾ ਨਈਂ ਕਸੂਰ |
    ਦੁੱਖਭੰਜਨ ਲਈ ਠੰਡ ਵਾਲੀ,
    ਫੂਰ ਹੋ ਗਈ |
    ਤੂੰ ਏਨੀ ਮਗਰੂਰ ਹੋ ਗਈ,
    ਤਾਂ ਹੀ ਮੈਥੋਂ ਦੂਰ ਹੋ ਗਈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!