ਕੁਲਦੀਪ ਕਿੱਟੀ ਬੱਲ
ਠਹਿਰ ਜਾ ਦਿੱਲੀਏ ਪੁੱਤ ਜੱਟ* ਦਾ ਆਇਆ ਏ
ਛੇੜ ਨਾ ਬਹੀਂ ਵੇਖੀਂ ,ਫਿਰਦਾ ਤਿਹਾਇਆ ਏ।
ਠਹਿਰ ਜਾ ਦਿੱਲੀਏ……
ਸੁੱਤੀ ਏਂ ਫਿਰਦੀ ਦਿੱਲੀਏ ਜ਼ਰਾ ਅਭਾਸੀ ਨਾ
ਨੱਕੋ ਨੱਕ ਭਰਿਆ ਮੈੰ ਸਮਝੀਂ ਚੁਰਾਸੀ ਨਾ
ਮਾਂ ਧਰਤ ਮੇਰੀ ਨੂੰ ਹੱਥ ਤੂੰ ਪਾਇਆ ਏ
ਠਹਿਰ ਜਾ ਦਿੱਲੀਏ…..
ਐਵੇਂ ਨਾ ਸਮਝੀ ਮੈਨੂੰ ਪੁੱਤ ਅਣਜਾਣ ਦਾ
ਪੱਕਾ ਨਿਸ਼ਾਨਚੀ ਮੈਂ ਪੁੱਤ ਕਿਰਸਾਨ ਦਾ
ਲੈ ਅੱਡਾ ਮੈਂ ਤੇਰੀ ਹਿੱਕ ਤੇ ਲਾਇਆ ਏ
ਠਹਿਰ ਜਾ ਦਿੱਲੀਏ….
ਕੱਕਰ ਤੇ ਪਾਲਾ ਵੇਖ ਮੈਨੂੰ ਨਾ ਠਾਰਦੇ
ਬਾਹਰ ਤੂੰ ਨਿਕਲ ਤੈਨੂੰ ਸ਼ੇਰ ਵੰਗਾਰਦੇ
ਧੁੱਪਾਂ ਦਾ ਸੇਕ ਮੈਂ ਪਿੰਡੇ ਹੰਢਾਇਆ ਏ
ਠਹਿਰ ਜਾ ਦਿੱਲੀਏ…..
ਡੋਰ ਤੂੰ ਦੇਣਾ ਚਾਹਵੇਂ ਅਡਾਨੀ ਅੰਬਾਨੀ ਨੂੰ
ਵਿਕਣ ਨਾ ਦੇਵੇ ਜੱਟ ਪੁੱਤ ਦੀ ਨਿਸ਼ਾਨੀ ਨੂੰ
ਹੱਥ ਨਾ ਪਾਵੀਂ ਕੱਠ ਮਸਾਂ ਸਮਝਾਇਆ ਏ
ਠਹਿਰ ਜਾ ਦਿੱਲੀਏ….
*ਜੱਟ = ਕਿਸਾਨ