(ਹਰਜੀਤ ਲਸਾੜਾ, ਬ੍ਰਿਸਬੇਨ 11 ਦਸੰਬਰ) ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਵੱਲੋਂ ਬ੍ਰਿਸਬੇਨ ਨਿਵਾਸੀ ਪ੍ਰਸਿੱਧ ਕਵੀ ਅਤੇ ਗੀਤਕਾਰ ਸੁਰਜੀਤ ਸੰਧੂ ਲਿੱਖਤ ਪਲੇਠੀ ਬਾਲ ਪੁਸਤਕ ‘ਨਿੱਕੇ-ਨਿੱਕੇ ਤਾਰੇ’ ਦੀ ਵਿਚਾਰ ਗੋਸ਼ਟੀ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ, ਮੋਗਾ (ਪੰਜਾਬ) ਵਿਖੇ ਮਿਤੀ 12 ਦਸੰਬਰ ਨੂੰ ਸਵੇਰੇ 10 ਦੇ ਕਰੀਬ ਕਰਵਾਈ ਜਾ ਰਹੀ ਹੈ। ਪੁਸਤਕ ਦੇ ਲੇਖਕ ਸੁਰਜੀਤ ਸੰਧੂ ਨੇ ਇੱਥੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨਾਲ ਸੰਖੇਪ ਬੈਠਕ ‘ਚ ਸਮੂਹ ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਵਿਸ਼ੇਸ਼ ਬੈਠਕ ਵਿੱਚ ਸ਼ਿਰਕਤ ਲਈ ਪ੍ਰੇਰਿਆ ਅਤੇ ਕਿਹਾ ਕਿ ਪੰਜਾਬੀ ਬਾਲ ਸਾਹਿਤ ਮਜ਼ੂਦਾ ਸਮੇਂ ਦੀ ਮੰਗ ਹੈ। ਜਿਸਦੇ ਲਈ ਸਮੂਹ ਪੰਜਾਬੀ ਸਾਹਿਤ ਪ੍ਰੇਮੀਆਂ ਅਤੇ ਭਾਈਚਾਰੇ ਨੂੰ ਉੱਦਮ ਦੀ ਤਤਕਾਲ ਜਰੂਰਤ ਹੈ। ਦੱਸਣਯੋਗ ਹੈ ਕਿ ਸੁਰਜੀਤ ਸੰਧੂ ਆਪਣੀ ਵਿਲੱਖਣ ਅਤੇ ਸਰਲ ਲੇਖਣੀ ਸਦਕਾ ਮਜ਼ੂਦਾ ਸਮੇਂ ‘ਚ ਪੰਜਾਬੀ ਬਾਲ ਸਾਹਿਤ, ਕਵਿਤਾ ਅਤੇ ਗੀਤਕਾਰੀ ‘ਚ ਸਤਿਕਾਰਤ ਸਥਾਨ ਬਣਾ ਚੁੱਕਾ ਹੈ।