
ਰਜਨੀ ਵਾਲੀਆ
ਤੇਰਾ ਲੜ ਨਈਂ ਛੱਡਣਾ ਮੈਂ,
ਵੇ ਜਿੱਥੇ ਕਹੇਂਗਾ ਖੜਜੂੰਗੀ |
ਹੁਣ ਤੇਰੇ ਨਾਲ ਹੀ ਜੀਣਾ ਏ,
ਵੇ ਜਿੱਥੇ ਅੜੇਂਗਾ ਅੜਜੂੰਗੀ |
ਤੇਰਾ ਲੜ ਨਈਂ ਛੱਡਣਾ ਮੈਂ,
ਵੇ ਜਿੱਥੇ ਕਹੇਂਗਾ ਖੜਜੂੰਗੀ |
ਤੂੰ ਗੱਲਾਂ ਮਿੱਠੀਆਂ ਕਰਨਾ ਏਂ,
ਤਾਈਂਓ ਮਿੱਠਾ ਲਗਨਾ ਏਂ |
ਵੇ ਤੂੰ ਧੜਕਨ ਦਾ ਵਹਾਅ,
ਮੇਰੇ ਸਾਹੀਂ ਵਗਨਾ ਏਂ |
ਪੱਕੇ ਫਲ ਵਾਂਗੂ ਜੇ ,
ਤੂੰ ਝੜੇਂਗਾ ਝੜਜੂੰਗੀ |
ਤੇਰਾ ਲੜ ਨਈਂ ਛੱਡਣਾ ਮੈਂ,
ਵੇ ਜਿੱਥੇ ਕਹੇਂਗਾ ਖੜਜੂੰਗੀ |
ਵੇ ਕਦੀ ਈਨ ਨਈਂ ਮੰਨੀ,
ਦੋਹਾਂ ਦੀ ਅੜੀ ਏਈਓ |
ਜੋ ਕਹਿਣਾ ਕਰਕੇ ਦੱਸਣਾ,
ਸਾਡੀ ਜਿੱਦ ਬੜੀ ਏਈਓ |
ਵੇ ਕਦੀ ਜੁਲਮ ਨਈਂ ਸਹਿਣਾ,
ਜੇ ਤੜੇਂਗਾ ਤੜਜੂੰਗੀ |
ਤੇਰਾ ਲੜ ਨਈਂ ਛੱਡਣਾ ਮੈਂ,
ਵੇ ਜਿੱਥੇ ਕਹੇਂਗਾ ਖੜਜੂੰਗੀ |
ਤੇਰੇ ਨਾਲ ਹੀ ਦੁੱਖ-ਸੁੱਖ ਨੇਂ,
ਤੇ ਤੇਰੇ ਨਾਲ ਹੀ ਹਾਸੇ ਵੇ |
ਤੇਰੀ ਇੱਕ ਦੀਦ ਲਈ,
ਨੈਣਾਂ ਦੇ ਮਿਰਗ ਪਿਆਸੇ ਵੇ |
ਮੈਂ ਤੇਰੇ ਨਾਂ ਦਾ ਮੋਤੀ ਵੇ,
ਜਿੱਥੇਂ ਮੜੇਂਗਾ ਮੜਜੂੰਗੀ |
ਤੇਰਾ ਲੜ ਨਈਂ ਛੱਡਣਾ ਮੈਂ,
ਵੇ ਜਿੱਥੇ ਕਹੇਂਗਾ ਖੜਜੂੰਗੀ |
ਏ ਪੈਂਡੇ ਲਮੇਰੇ ਨੇ,
ਤੇ ਰਾਹਾਂ ਵਿੱਚ ਰੋੜੇ ਨੇ |
ਇਹ ਸਫਰ ਹੀ ਐਸਾ ਹੈ,
ਜਿਸ ਦੇ ਵਿੱਚ ਵਿਛੋੜੇ ਨੇਂ |
ਤੂੰ ਬਾਂਹ ਨਾ ਛੱਡ ਦਈਂ,
ਉਚਾਈ ਤੂੰ ਚੜੀਂ ਮੈਂ ਚੜਜੂੰਗੀ |
ਤੇਰਾ ਲੜ ਨਈਂ ਛੱਡਣਾ ਮੈਂ,
ਵੇ ਜਿੱਥੇ ਕਹੇਂਗਾ ਖੜਜੂੰਗੀ |
ਇੱਕ ਸਹਿਨਸੀ਼ਲਤਾ ਹੀ,
ਦੋਹਾਂ ਦਾ ਸਾਥ ਬਣਾਵੇਗੀ |
ਜੇ ਸਮਝੇ ਇੱਕ-ਦੂਸਰੇ ਨੂੰ,
ਦੂਰੀ ਵੀ ਘੱਟ ਜਾਵੇਗੀ |
ਕੱਚੀ ਹੋਵੇ ਪੱਕੀ ਕੁੱਲੀ,
ਜਿੱਥੇ ਵਾੜੇਂਗਾ ਵੜਜੂੰਗੀ |
ਤੇਰਾ ਲੜ ਨਈਂ ਛੱਡਣਾ ਮੈਂ,
ਵੇ ਜਿੱਥੇ ਕਹੇਂਗਾ ਖੜਜੂੰਗੀ |
ਜੇ ਸਾਉਣ ਵੇਲੇ ਜਾਗਣ ਹੋਵੇ,
ਤੇ ਜਾਗਣ ਵੇਲੇ ਸੌਣਾ ਵੇ |
ਰਜਨੀ ਕਹੇ ਜੇ ਸੋਚੀਏ,ਸਮਝੀਏ,
ਕਦੇ ਫੇਰ ਪਵੇ ਨਾ ਰੋਣਾ ਵੇ |
ਕਿਤਾਬ ਜਿਹੜੀ ਵੀ ਦੇਵੇਂਗਾ ਤੂੰ,
ਪੜੀਂ ਤੇ ਮੈਂ ਵੀ ਪੜਜੂੰਗੀ |
ਤੇਰਾ ਲੜ ਨਈਂ ਛੱਡਣਾ ਮੈਂ,
ਵੇ ਜਿੱਥੇ ਕਹੇਂਗਾ ਖੜਜੂੰਗੀ |