
ਰਜਨੀ ਵਾਲੀਆ
ਮਾਲਕਾ ਤੇਰੀ ਮੈਨੂੰ ਓਟ,
ਬਾਕਮਾਲ ਚਾਹੀਦੀ |
ਪਰ ਤੰਦਰੁਸਤੀ ਵੀ ਮੈਨੂੰ,
ਉਹਦੇ ਨਾਲ ਚਾਹੀਦੀ |
ਮਾਲਕਾ ਤੇਰੀ ਮੈਨੂੰ ਓਟ,
ਬਾਕਮਾਲ ਚਾਹੀਦੀ |
ਮੈਂ ਤੇਰੇ ਬਦਲਦੇ ਮੌਸਮਾਂ,
ਵਿੱਚ ਠਰਿਆ ਨਾ ਕਰਾਂ |
ਰਵਾਂ ਬਣਕੇ ਨਿਮਾਣੀ,
ਮਾਣ ਕਰਿਆ ਨਾ ਕਰਾਂ |
ਬਸ ਤੇਰੇ ਨਾਮ ਦੀ ਖੁਮਾਰੀ,
ਵਾਲੀ ਸ਼ਾਲ ਚਾਹੀਦੀ |
ਮਾਲਕਾ ਤੇਰੀ ਮੈਨੂੰ ਓਟ,
ਬਾਕਮਾਲ ਚਾਹੀਦੀ |
ਤੂੰ ਦੇਂਦਾ ਨਾ ਥੱਕੇਂ ਮੇਰੀ,
ਹਰ ਲੋੜ ਹੋਵੇ ਪੂਰੀ |
ਮੇਰੀਆਂ ਖਵਾਹੀਸ਼ਾਂ ਦਾ,
ਜੰਗਲ ਕੋਈ ਰਏ ਨਾ ਅਧੂਰੀ |
ਮੈਨੂੰ ਕਦਮ-ਕਦਮ ਤੇਰੀ,
ਹੀ ਮਿਸਾਲ ਚਾਹੀਦੀ |
ਮਾਲਕਾ ਤੇਰੀ ਮੈਨੂੰ ਓਟ,
ਬਾਕਮਾਲ ਚਾਹੀਦੀ |
ਤੇਰੀ ਕੀਤੀ ਹੋਈ ਕਮਾਈ,
ਪਿਆ ਜੱਗ ਖਾਵੇ ਸਾਰਾ |
ਮੇਰੀ ਹਸਤੀ ਨਈਂ ਕੱਖ,
ਤੇ ਤੇਰਾ ਉੱਚੜਾ ਦਵਾਰਾ |
ਮੈਨੂੰ ਤੇਰੇ ਲੰਗਰਾਂ ਚੋਂ,
ਫੁਲਕੇ ਨਾਲ ਦਾਲ ਚਾਹੀਦੀ |
ਮਾਲਕਾ ਤੇਰੀ ਮੈਨੂੰ ਓਟ,
ਬਾਕਮਾਲ ਚਾਹੀਦੀ |
ਖਾਵਾਂ ਨਾ ਕਿਸੇ ਦਾ,
ਮੈਨੂੰ ਹੱਕ ਹੀ ਮਿਲੇ |
ਤੇਰੀ ਹੋਵੇ ਨਜ਼ਰ ਸਵੱਲੀ,
ਗੁੱਡ-ਲੱਕ ਹੀ ਮਿਲੇ |
ਈਮਾਨਦਾਰੀ ਨਾਲ ਮੈਨੂੰ,
ਮੇਰੀ ਅੱਖ ਲਾਲ ਚਾਹੀਦੀ |
ਮਾਲਕਾ ਤੇਰੀ ਮੈਨੂੰ ਓਟ,
ਬਾਕਮਾਲ ਚਾਹੀਦੀ
ਰਜਨੀ ਸੱਚ ਦੀ ਜੁਬਾਨ,
ਉੱਤੇ ਦੇਵੇ ਸਦਾ ਪਹਿਰੇ |
ਸੱਚ ਨੂੰ ਮਿਲਦੀ ਸਜ਼ਾ,
ਇਸਦੇ ਜ਼ਖਮ ਬੜੇ ਗਹਿਰੇ |
ਮੈਨੂੰ ਮੰਜਿਲਾਂ ਨੂੰ ਜਾਣ,
ਵਾਲੀ ਚਾਲ ਚਾਹੀਦੀ |
ਮਾਲਕਾ ਤੇਰੀ ਮੈਨੂੰ ਓਟ,
ਬਾਕਮਾਲ ਚਾਹੀਦੀ
ਸਿਦਕ ਮਿਲੇ ਐਸਾ,
ਡੋਲਾਂ ਨਾ ਮੈਂ ਕਦੇ |
ਹਲੀਮੀ ਦੇ ਏਨੀ,
ਕਿ ਬੋਲਾਂ ਨਾ ਮੈਂ ਕਦੇ |
ਤੇ ਇਸ ਪਿੱਛੇ ਤੇਰੀ,
ਮੈਨੂੰ ਢਾਲ ਚਾਹੀਦੀ |
ਮਾਲਕਾ ਤੇਰੀ ਮੈਨੂੰ ਓਟ,
ਬਾਕਮਾਲ ਚਾਹੀਦੀ