6.7 C
United Kingdom
Monday, March 9, 2026

More

    ਮੇਰੀ ਵੋਟ ਮੇਰਾ ਅਧਿਕਾਰ ਵਿਸ਼ੇ ‘ਤੇ ਵੈਬੀਨਾਰ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ,7ਦਸੰਬਰ2020:ਸਥਾਨਕ ਸਰਕਾਰੀ ਬਹੁ ਤਕਨੀਕੀ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ‘ਮੇਰੀ ਵੋਟ, ਮੇਰਾ ਅਧਿਕਾਰ’ ਵਿਸ਼ੇ ਤੇ ਵੈਬੀਨਰ ਕਰਵਾਇਆ ਗਿਆ ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਲੋਕਤੰਤਰ ਵਿੱਚ ਵੋਟਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।

            ਇਸ ਮੌਕੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਵੋਟਾਂ ਬਣਵਾ ਕੇ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਨ ਤਾਂ ਕਿ ਲੋਕਤੰਤਰ ਨੂੰ ਹੋਰ ਮਜਬੂਤ ਕੀਤਾ ਜਾ ਸਕੇ ਉਨਾਂ ਦੱਸਿਆ ਕਿ ਕਾਲਜ ਵੱਲੋਂ ਹਰ ਸਾਲ ਵਿਸ਼ੇਸ ਮਹਿੰਮ ਚਲਾ ਕੇ ਯੋਗ ਵਿਦਿਆਰਥੀਆਂ ਦੀਆਂ ਵੋਟਾਂ ਬਣਵਾਈਆਂ ਜਾਂਦੀਆਂ ਹਨ ਅਤੇ ਇਸ ਸਾਲ ਵੀ ਸਾਰੇ ਨਵੇਂ ਦਾਖਲ ਹੋਏ ਯੋਗ ਵਿਦਿਆਰਥੀਆਂ ਦੀਆਂ ਵੋਟਾਂ ਅਪਲਾਈ ਕਰਵਾ ਦਿੱਤੀਆਂ ਗਈਆਂ ਹਨ

            ਪ੍ਰਿੰਸੀਪਲ ਸ਼੍ਰੀ ਯਾਦਵਿੰਦਰ ਨੇ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਜ਼ਿਲਾ ਪ੍ਰਸਾਸ਼ਨ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਸਵੀਪ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਕਾਲਜ ਵਿਖੇ ਵੋਟਰ ਸਾਖਰਤਾ ਕਲੱਬ ਦਾ ਗਠਨ ਕੀਤਾ ਗਿਆ ਹੈ ਤੇ ਕਲੱਬ ਮੈਂਬਰ ਕਾਲਜ ਦੇ ਵਿਦਿਆਰਥੀਆਂ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਦੇ ਰਹਿੰਦੇ ਹਨ

            ਕਾਲਜ ਦੇ ਨੋਡਲ ਅਫ਼ਸਰ ਸਵੀਪ ਰਾਜ ਕੁਮਾਰ ਚੋਪੜਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬੀ ਬੋਲੀਆਂ ਦੇ ਮੁਕਾਬਲੇ ਵੀ ਕਰਵਾਏ ਗਏ ਹਨ ਇਨਾਂ ਮੁਕਾਬਲਿਆਂ ਵਿੱਚ ਸਿਵਲ ਇੰਜੀਨੀਅਰ ਦੇ ਵਿਦਿਆਰਥੀ ਸਿਕੰਦਰ ਸਿੰਘ ਨੇ ਪਹਿਲਾ, ਕੰਪਿਊਟਰ ਇੰਜੀਨੀਅਰ ਤੇ  ਇਲੈਕਟ੍ਰੀਕਲ ਇੰਜੀਨੀਅਰ ਦੇ ਵਿਦਿਆਰਥੀਆਂ ਰਮਨਦੀਪ ਕੌਰ ਤੇ ਗੁਰਜੀਵਨ ਸਿੰਘ ਨੇ ਦੂਜਾ ਅਤੇ ਪ੍ਰੋਡਕਸ਼ਨ ਇੰਜੀਨੀਅਰ ਤੇ ਫਾਰਮੇਸੀ ਦੇ ਵਿਦਿਆਰਥੀਆਂ ਮਾਨਕ ਤੇ ਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਇਸ ਤੋਂ ਇਲਾਵਾ ਪ੍ਰੋਡਕਸ਼ਨ ਇੰਜੀਨੀਅਰ ਦੇ ਵਿਦਿਆਰਥੀ ਨੇ ਕੰਸੋਲੇਸ਼ਨ ਇਨਾਮ ਵੀ ਪ੍ਰਾਪਤ ਕੀਤਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!