22.5 C
United Kingdom
Sunday, June 21, 2026

More

    ਕੈਲੀਫੋਰਨੀਆਂ ‘ਚ ਜਾਰੀ ਹੋਣਗੇ ‘ਘਰੋ ਘਰੀ ਰਹੋ’ ਦੇ ਹੁਕਮ: ਗਵਰਨਰ ਨਿਊਸਮ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 4 ਦਸੰਬਰ 2020

    ਅਮਰੀਕੀ ਸੂਬੇ ਕੈਲੀਫੋਰਨੀਆਂ ਵਿੱਚ ਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ਕਰਕੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋ ਰਿਹਾ ਹੈ।ਇਹਨਾਂ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੈਲੀਫੋਰਨੀਆਂ ਦੇ ਗਵਰਨਰ ਗੈਵਿਨ ਨਿਊਸਮ ਨੇ ਵੀਰਵਾਰ ਨੂੰ ਇੱਕ ਨਵਾਂ ਖੇਤਰੀ ‘ਸਟੇਅ ਐਟ ਹੋਮ’ ਦਾ ਆਦੇਸ਼ ਪੇਸ਼ ਕੀਤਾ ਹੈ ,ਕਿਉਂਕਿ ਕੋਰੋਨਾਂ ਵਾਇਰਸ ਕੇਸਾਂ ਦੀ ਗਿਣਤੀ ਵਧਣ ਕਾਰਨ ਰਾਜ ਦੇ ਜ਼ਿਆਦਾਤਰ ਹਸਪਤਾਲਾਂ ਵਿੱਚ ਗੰਭੀਰ ਦੇਖਭਾਲ ਦੇ ਬਿਸਤਰਿਆਂ ਦੀ ਘਾਟ ਹੋ ਸਕਦੀ ਹੈ।ਨਿਊਸਮ ਅਨੁਸਾਰ ਜੇਕਰ ਕਿਸੇ ਖੇਤਰ ਵਿੱਚ ਹਸਪਤਾਲਾਂ ‘ਚ ਇੰਟੈਂਸਿਵ ਕੇਅਰ ਯੂਨਿਟ (ਆਈ ਸੀ ਯੂ ) ਦੀ ਸਮਰੱਥਾ 15 ਪ੍ਰਤੀਸ਼ਤ ਤੋਂ ਹੇਠਾਂ ਆ ਜਾਂਦੀ ਹੈ ਤਾਂ ਇਹ ਆਦੇਸ਼ ਖੇਤਰ ਦੁਆਰਾ ਲਾਗੂ ਕੀਤਾ ਜਾਵੇਗਾ। ਜਿਸ ਤਹਿਤ ਬਾਰਾਂ, ਬਾਲ ਸੈਲੂਨ ਅਤੇ ਹੋਰ ਜ਼ਰੂਰੀ ਕਾਰੋਬਾਰਾਂ ਨੂੰ ਤਕਰੀਬਨ ਤਿੰਨ ਹਫਤਿਆਂ ਲਈ ਬੰਦ ਕਰਨ ਦੀ ਜ਼ਰੂਰਤ ਹੋਵੇਗੀ। ਜਦਕਿ ਰਾਜ ਵਿਚਕਾਰ ਯਾਤਰਾ ਵੀ ਅਸਥਾਈ ਤੌਰ ਤੇ ਰੋਕ ਦਿੱਤੀ ਜਾਵੇਗੀ, ਪਰ ਇਸ ਦੌਰਾਨ ਸਕੂਲ ਖੁੱਲ੍ਹੇ ਰਹਿਣਗੇ। ਇਸਦੇ ਇਲਾਵਾ ਰੈਸਟੋਰੈਂਟ ਟੈਕਆਊਟ ਅਤੇ ਸਪੁਰਦਗੀ ਦੀ ਸੇਵਾ ਜਾਰੀ ਰੱਖ ਸਕਦੇ ਹਨ, ਜਦਕਿ ਪ੍ਰਚੂਨ ਦੀਆਂ ਦੁਕਾਨਾਂ 20 ਪ੍ਰਤੀਸ਼ਤ ਇਕੱਠ ਦੀ ਸਮਰੱਥਾ ਤੇ ਕੰਮ ਕਰ ਸਕਦੀਆਂ ਹਨ। ਗਵਰਨਰ ਅਨੁਸਾਰ ਪ੍ਰਾਂਤ ਦੇ ਪੰਜਾਂ ਵਿੱਚੋਂ ਚਾਰ ਖੇਤਰਾਂ ਦੀ ਕੁੱਝ ਦਿਨਾਂ ਦੇ ਅੰਦਰ ਹੀ 15 ਪ੍ਰਤੀਸ਼ਤ ਦੇ ਥ੍ਰੈਸ਼ਹੋਲਡ ਤੋਂ ਹੇਠਾਂ ਆਉਣ ਦੀ ਉਮੀਦ ਹੈ ਜਦਕਿ ਸਿਰਫ ਸੈਨ ਫ੍ਰਾਂਸਿਸਕੋ ਬੇਅ ਖੇਤਰ ਬਾਅਦ ਵਿੱਚ ਇਸ ਸਥਿਤੀ ਦਾ ਸਾਹਮਣਾ ਕਰ ਸਕਦਾ ਹੈ।ਪਿਛਲੇ ਦੋ ਹਫਤਿਆਂ ਦੌਰਾਨ, ਕੈਲੀਫੋਰਨੀਆ ਵਿਚ ਦੇਸ਼ ਵਿਚ ਨਵੇਂ ਮਾਮਲਿਆਂ ਵਿਚ ਇਕ ਮਹੱਤਵਪੂਰਨ ਵਾਧਾ ਹੋਇਆ ਹੈ. ਅੰਕੜੇ ਦਰਸਾਉਂਦੇ ਹਨ ਕਿ ਨਵੇਂ ਕੇਸਾਂ ਵਿੱਚ 84 ਪ੍ਰਤੀਸ਼ਤ ਵਾਧਾ ਹੋਇਆ ਹੈ। ਵਾਇਰਸ ਸੰਬੰਧੀ ਰਾਜ ਦੇ ਅੰਕੜੇ ਦਰਸਾਉਂਦੇ ਹਨ ਕਿ ਮੰਗਲਵਾਰ ਨੂੰ ਕੈਲੀਫੋਰਨੀਆਂ ਵਿੱਚ 20,000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਲੱਗਭਗ 10,000 ਲੋਕ ਹਸਪਤਾਲਾਂ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 2,100 ਤੋਂ ਵੱਧ ਗੰਭੀਰ ਦੇਖਭਾਲ ਵਾਲੇ ਹਨ। ਇਸਦੇ ਨਾਲ ਹੀ ਪਿਛਲੇ 48 ਘੰਟਿਆਂ ਵਿੱਚ ਕੋਰੋਨਾਂਂ ਵਾਇਰਸ ਕਰਕੇ 220 ਤੋਂ ਮੌਤਾਂ ਵੀ ਦਰਜ਼ ਕੀਤੀਆਂ ਗਈਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!