17 C
United Kingdom
Sunday, June 21, 2026

More

    ‘ਸੀ.ਐਨ.ਸੀ. ਪ੍ਰੋਗਰਾਮਿੰਗ’ ਬਾਰੇ ਆਨਲਾਈਨ ਵਰਕਸ਼ਾਪ ਕਰਵਾਈ

    ਅਸ਼ੋਕ ਵਰਮਾ
    ਬਠਿੰਡਾ , 5ਦਸੰਬਰ2020: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਵੱਲੋਂ ਏ.ਕੇ.ਈ.ਜੀ.ਸੀ. ਸਕਿੱਲਜ਼ ਫ਼ਾਉਂਡੇਸ਼ਨ, ਗਾਜ਼ੀਆਬਾਦ ਦੇ ਸਹਿਯੋਗ ਨਾਲ ‘ਸੀ.ਐਨ.ਸੀ ਪ੍ਰੋਗਰਾਮਿੰਗ’ ਦੀ ਉਦਯੋਗਿਕ ਨਿਰਮਾਣ ਕਾਰਜਾਂ ਦੇ ਖੇਤਰ ਵਿੱਚ ਭੂਮਿਕਾ ਬਾਰੇ ਜਾਣਨ ਲਈਗੂਗਲ ਮੀਟ ਰਾਹੀਂ ਇੱਕ ਰੋਜ਼ਾ ਆਨਲਾਈਨ ਵਰਕਸ਼ਾਪ ਕਰਵਾਈ ਗਈ । ਇਹ ਸੈਸ਼ਨ ਖ਼ਾਸਕਰ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਸੀ। ਇਸ ਵਰਕਸ਼ਾਪ ਵਿੱਚ ਏ.ਕੇ.ਈ.ਜੀ.ਸੀ. ਸਕਿੱਲਜ਼ ਫ਼ਾਉਂਡੇਸ਼ਨ, ਗਾਜ਼ੀਆਬਾਦ ਤੋਂ ਸੀ.ਐਨ.ਸੀ. ਮਸ਼ੀਨ ਅਤੇ ਸੀ.ਐਨ.ਸੀ. ਪ੍ਰੋਗਰਾਮਿੰਗ ਟਰੇਨਰ ਸ੍ਰੀ ਉਦਿਤ ਨਰਾਇਣ ਨੇ ਮੁੱਖ ਬੁਲਾਰੇ ਵਜੋਂ ਵਰਕਸ਼ਾਪ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਇਸ ਵਰਕਸ਼ਾਪ ਦੀ ਸ਼ੁਰੂਆਤ ਕੀਤੀ । ਉਹਨਾਂ ਨੇ ਦੱਸਿਆ ਕਿ ਨਿਰਮਾਤਾ ਵੱਲੋਂ ਸੀ. ਐਨ. ਸੀ. ਪ੍ਰੋਗਰਾਮਿੰਗ (ਕੰਪਿਊਟਰ ਸੰਖਿਆਤਮਿਕ ਕੰਟਰੋਲ ਪ੍ਰੋਗਰਾਮਿੰਗ) ਦੀ ਵਰਤੋਂ ਕੰਪਿਊਟਰਾਂ ਨੂੰ ਇੱਕ ਮਸ਼ੀਨ ਟੂਲ ’ਤੇ ਨਿਯੰਤਰਨ ਲਈ ਪ੍ਰੋਗਰਾਮ ਨਿਰਦੇਸ਼ ਤਿਆਰ ਕਰਨ ਲਈ ਕੀਤੀ ਜਾਂਦੀ ਹੈ । ਮੈਨੂਫੈਕਚਰਿੰਗ ਪ੍ਰਕਿਰਿਆ ਵਿਚ ਸੀ. ਐਨ. ਸੀ.  ਬਹੁਤ ਜ਼ਿਆਦਾ ਸ਼ਾਮਲ ਹੈ ਜੋ  ਆਟੋਮੇਸ਼ਨ ਦੇ ਨਾਲ-ਨਾਲ ਲਚਕਤਾ ਵਿੱਚ ਵੀ ਸੁਧਾਰ ਕਰਦੀ ਹੈ। ਅੰਤ ਵਿਚ, ਉਹਨਾਂ ਨੇ ਕਿਹਾ ਕਿ ਸੀ. ਐਨ. ਸੀ.  (ਕੰਪਿਊਟਰ ਸੰਖਿਆਤਮਿਕ ਕੰਟਰੋਲ) ਪ੍ਰੋਗਰਾਮਿੰਗ ਉਹ ਪ੍ਰਕਿਰਿਆ ਹੈ ਜੋ ਕੰਪਿਊਟਰਾਂ ਨੂੰ ਸੀ. ਐਨ. ਸੀ. ਮਸ਼ੀਨ ਨੂੰ ਨਿਯੰਤਰਿਤ ਕਰਨ ਲਈ ਪ੍ਰੋਗਰਾਮ ਨਿਰਦੇਸ਼ ਤਿਆਰ ਕਰਨ ਲਈ ਵਰਤੀ ਜਾਂਦੀ ਹੈ। ਸੀ.ਐਨ.ਸੀ. ਮਸ਼ੀਨਾਂ ਡਿਜੀਟਲ ਫਾਈਲ ਨੂੰ ਕੰਪਿਊਟਰ ਨਿਰਦੇਸ਼ਾਂ ਦੀ ਲੜੀ ਵਿੱਚ ਬਦਲ ਦਿੰਦੀਆਂ  ਹਨ, ਜਿਹਨਾਂ ਨੂੰ ਅੱਗੇ ਫਿਰ ਇੱਕ ਮੋਟਰ ਟੂਲ ਜਿਵੇਂ ਕਿ ਮਿੱਲ ਰਾਊਟਰ, ਗ੍ਰਾਇੰਡਰ ਜਾਂ ਖ਼ਰਾਦ (ਲੇਥ) ਲਈ ਭੇਜਿਆ ਜਾਂਦਾ ਹੈ। ਸੀ. ਐਨ. ਸੀ. ਪ੍ਰੋਗਰਾਮਰ ਸੀ. ਐਨ. ਸੀ. ਮਸ਼ੀਨਾਂ ਲਈ ਨਿਰਦੇਸ਼ ਲਿਖਦੇ ਹਨ ਜਿੱਥੇ ਇੱਕ ਸੰਪੂਰਨ ਸਿਸਟਮ ਲਈ ਇਲੈਕਟਿ੍ਰਕ ਡਰਾਈਵ ਅਤੇ ਸੈਂਸਰ ਸਮੇਤ ਇੱਕ ਕੰਪਿਊਟਰ ਮਿੱਲ ਨਾਲ ਜੁੜਿਆ ਹੁੰਦਾ ਹੈ। ਇਹ ਕੰਪਿਊਟਰ ਮਸ਼ੀਨ ਦੇ ਧੁਰੇ ਦੀ ਗਤੀ ਨੂੰ ਨਿਯੰਤਰਿਤ ਕਰਦਾ ਹੈ। ਵਿਦਿਆਰਥੀਆਂ ਨੇ ਮਾਹਿਰ ਤੋਂ ਸਵਾਲ ਵੀ ਪੁੱਛੇ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਨੇ ਵਰਕਸ਼ਾਪ ਦੀ ਸ਼ਲਾਘਾ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!