23.7 C
United Kingdom
Monday, June 22, 2026

More

    ਬ੍ਰਿਸਬੇਨ ਵਿਖੇ ਭਾਰਤੀ ਭਾਈਚਾਰੇ ਵੱਲੋਂ ਕਿਸਾਨੀ ਸੰਘਰਸ਼ ਲਈ ਹਾਅ ਦਾ ਨਾਅਰਾ

    (ਹਰਜੀਤ ਲਸਾੜਾ, ਬ੍ਰਿਸਬੇਨ 5 ਦਸੰਬਰ) ਭਾਰਤ ਵਿਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੀ ਹਿਮਾਇਤ ਵਿਚ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਧੁਰ ਅੰਦਰ ਸਿਟੀ ਹਾਲ ਸਾਹਮਣੇ ਸਮੂਹ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਗਈ। ਇਸ ਦੋ ਘੰਟੇ ਦੇ ਸ਼ਾਂਤਮਈ ਰੋਸ ਵਿੱਚ ਬੁਲਾਰਿਆਂ ਅਤੇ ਸਥਾਨਕ ਲੋਕਾਂ ਨੇ ਭਾਰੀ ਰੋਸ ਅਧੀਨ ਭਾਰਤ ਦੀ ਕੇਂਦਰ ਸਰਕਾਰ ਨੂੰ ਭੰਡਿਆ ਅਤੇ ਆਪਣੇ ਹੱਕਾਂ ਲਈ ਸੜਕਾਂ ‘ਤੇ ਰੁਲਦੇ ਕਿਸਾਨ ਤੇ ਕਿਰਤੀ ਵਰਗ ਲਈ ਚਿੰਤਾ ਪ੍ਰਗਟਾਈ ਕੀਤਾ।
    ਸਥਾਨਕ ਆਵਾਮ ਨੇ ਵੱਖ ਵੱਖ ਬੈਨਰਾਂ ਅਤੇ ਪੋਸਟਰਾਂ ਰਾਹੀਂ ਮੋਦੀ ਸਰਕਾਰ ਵੱਲੋਂ ਕਿਸਾਨਾਂ ‘ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਸੂਬਿਆਂ ਪ੍ਰਤੀ ਸੰਘੀ ਸਰਕਾਰ ਦੇ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਵਿਦੇਸ਼ੀ ਭਾਈਚਾਰੇ ਵੱਲੋਂ ਕਿਸਾਨਾਂ ਦੀ ਇਸ ਜੱਦੋ-ਜਹਿਦ ਵਿਚ ਖੁੱਲ੍ਹਾ ਸਹਿਯੋਗ ਦੇਣ ਦੀ ਆਪਣੀ ਵਚਨਬੱਧਤਾ ਦੁਹਰਾਈ। ਬੁਲਾਰਿਆਂ ਦੇ ਕਹਿਣ ਅਨੁਸਾਰ ਹੁਕਮਰਾਨਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਗਿੱਲਾ ਪੀਹਣ ਸਰਕਾਰੀ ਨਾਲਾਇਕੀ ਹੈ ਨਾ ਕਿ ਕਿਸੇ ਬਾਹਰੀ ਤਾਕਤਾਂ ਦੀ ਸ਼ਰਾਰਤ ਅਤੇ ਬਜ਼ੁਰਗ ਕਿਸਾਨਾਂ ਦੀਆਂ ਤਸਵੀਰਾਂ ਹਿਰਦੇ ਵਲੂੰਦਰਣ ਵਾਲੀਆਂ ਹਨ। ਉਹਨਾਂ ਅਨੁਸਾਰ ਸਮੇ ਦੀਆਂ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਆਈਆਂ ਹਨ ਅਤੇ ਹਰ ਵਾਰ ਪੰਜਾਬ ਨੇ ਮੂੰਹ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਹਮੇਸ਼ਾ ਕ੍ਰਾਂਤੀਆਂ ਦਾ ਮੋਹਰੀ ਸੂਬਾ ਰਿਹਾ ਹੈ ਅਤੇ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਰੋਸ ਦੇ ਸੰਵਿਧਾਨਿਕ ਹੱਕ ਨੂੰ ਖੋਹ ਨਹੀਂ ਸਕਦੀ ਹੈ। ਰੋਸ ਮੁਜਹਰੇ ‘ਚ ਆਸ ਪ੍ਰਗਟਾਈ ਗਈ ਕਿ ਕੇਂਦਰ ਕਿਸਾਨਾਂ ਨਾਲ ਗੱਲ-ਬਾਤ ਕਰਕੇ ਇਸ ਮਸਲੇ ਦਾ ਜਲਦੀ ਹੱਲ ਕੱਢੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!