3.5 C
United Kingdom
Sunday, March 8, 2026

More

    ਕਦੀ ਸੋਚਿਆ

    ਦੁੱਖਭੰਜਨ ਰੰਧਾਵਾ
    0351920036369

    ਕਦੀ ਸੋਚਿਆ,
    ਕਿ ਤੇਰੇ ਸਾਹਮਣੇ,
    ਖੜਾ ਇਨਸਾਨ,
    ਤੈਨੂੰ ਕਿਸ ਕਦਰ,
    ਮੁਹੱਬਤ ਕਰਦੈ |
    ਤੈਨੂੰ ਦਮ-ਦਮ,
    ਖੁਸ਼ ਦੇਖਣ ਲਈ,
    ਕਿੱਦਾਂ ਮਰਦੈ |
    ਉਸਦੀਆਂ ਭਾਵਨਾਵਾਂ,
    ਕਦਰਾਂ,ਕੀਮਤਾਂ,
    ਉਸਦੀ ਤੇਰੇ ਨਾਲ ਕੀਤੇ,
    ਹਕੀਕੀ ਦੀ ਕਿਹੜੀ,
    ਜਮਾਤ ਏ |
    ਜੋ ਅੋਕਾਤ ਵਾਲਾ,
    ਹੁੰਦਿਆਂ ਹੋਇਆਂ ਵੀ,
    ਤੇਰੇ ਸਨਮੁੱਖ ਹੋ ਕੇ,
    ਕਹਿੰਦੈ ਕਿ ਮੇਰੀ ਕੀ,
    ਔਕਾਤ ਏ |
    ਕਦੀ ਉਥੋਂ ਸੋਚਕੇ ਦੇਖੀਂ,
    ਜਿੱਥੋਂ ਉਹ ਸੋਚਦੈ |
    ਕਦੇ ਓ ਲੋਚਕੇ ਦੇਖੀਂ,
    ਜੋ ਉਹ ਲੋਚਦੈ |
    ਆਸਿ਼ਕ ਤਾਂ ਫਕੀਰ,
    ਹੁੰਦੇ ਨੇ ਜੋ ਮਹਿਬੂਬ ਨੂੰ,
    ਮੱਕਾ ਦੱਸਦੇ ਨੇ |
    ਮਹਿਬੂਬ ਨੂੰ ਹੱਸਦਿਆਂ,
    ਦੇਖਣ ਲਈ,
    ਮਹਿਬੂਬ ਦੇ ਕਹਿਣ ਤੇ,
    ਰੋਂਦੇ ਨੇ,
    ਮਹਿਬੂਬ ਦੇ ਕਹਿਣ,
    ਹੱਸਦੇ ਨੇਂ |
    ਤੇ ਉਹਨਾਂ ਦੇ ਦਿਲ,
    ਸੀ਼ਸੇ਼ ਵਰਗੇ ਸਾਫ ,
    ਪਰ ਯਾਦ ਰਹੇ,
    ਟੁੱਟਦੇ ਨਈਂ ਥੋੜੀ ਕੀਤਿਆਂ |
    ਉਹ ਏਨੇ ਮਹਿਬੂਬ ਚ,
    ਲੀਨ ਰਹਿਣ ਕਿ ਸਰੂਰ ਚ,
    ਰਹਿੰਦੇ ਨੇਂ ਬਿਨਾ ਪੀਤਿਆਂ |
    ਪਰ ਜੇ ਟੁੱਟ ਗਏ ਤਾਂ,
    ਖੁਦ ਖੁਦਾ ਵੀ ਨਈਂ,
    ਜੋੜ ਸਕਦਾ ਉਹਨਾਂ ਨੂੰ |
    ਤੇ ਜੇ ਸਿਦਕੜਾ ਰੱਖ,
    ਲਿਆ ਉਹਨਾਂ ਤੇ ਕੋਈ,
    ਦੁੱਖਭੰਜਨਾਂ,
    ਤੋੜ ਨਈਂ ਸਕਦਾ ਉਹਨਾਂ ਨੂੰ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!