ਰਜਨੀ ਵਾਲੀਆ
ਪੱਥਰ ਬਣਕੇ ਕਦੇ ਨਾ ਰਹੀਏ,
ਪੱਥਰ ਤਾਂ ਹੁੰਦੇ ਬੇਜਾਨ |
ਜੋ ਹੁੰਦੇ ਨੇ ਰਹਿਮ ਦਿਲੇ,
ਪੱਥਰ ਨਈ ਬਣ ਸਕਦੇ ਇਨਸਾਨ |
ਪੱਥਰ ਬਣਕੇ ਕਦੇ ਨਾ ਰਹੀਏ,
ਪੱਥਰ ਤਾਂ ਹੁੰਦੇ ਬੇਜਾਨ |
ਜੋ ਤਾਨਾਸ਼ਾਹੀ ਕਰਦੇ ਪੱਥਰ,
ਦਿਲ ਹੁੰਦੇ ਨੇ ਉਹ |
ਜੋ ਰੱਬ ਕੋਲੋਂ ਨਈ ਡਰਦੇ,
ਪੱਥਰ ਦਿਲ ਹੁੰਦੇ ਨੇ ਉਹ |
ਉਹਨਾਂ ਦੇ ਲਈ ਲਾਹੇਵੰਦ,
ਕਦੇ ਹੁੰਦਾ ਨਈਂ ਗਿਆਨ |
ਪੱਥਰ ਬਣਕੇ ਕਦੇ ਨਾ ਰਹੀਏ,
ਪੱਥਰ ਤਾਂ ਹੁੰਦੇ ਬੇਜਾਨ |
ਜੋ ਵਿੱਚ ਦਿਲਾਂ ਦੇ ਮੈਲ ਨਈ ਰੱਖਦੇ,
ਉਹ ਹੋਵਣ ਮੂੰਹ ਦੇ ਬੜਬੋਲੇ |
ਰੱਖਦੇ ਸਾਫ ਦਿਲੇ ਦਾ ਵਿਹੜਾ,
ਤੇ ਓ ਕਦੇ ਨਾ ਰੱਖਣ ਉਹਲੇ |
ਪਹਿਰਾ ਦੇਂਦੇ ਨਾਲ ਰੀਝ ਦੇ,
ਜੋ ਕਰ ਲੈਂਦੇ ਨੇ ਜੁਬਾਨ |
ਪੱਥਰ ਬਣਕੇ ਕਦੇ ਨਾ ਰਹੀਏ,
ਪੱਥਰ ਤਾਂ ਹੁੰਦੇ ਬੇਜਾਨ |
ਜਿੰਨੇ ਹੁੰਦੇ ਸਾਗਰ ਗਹਿਰੇ,
ਜੋ ਰੱਖਣ ਸੋਚਾਂ ਓਨੀਆਂ ਉੱਚੀਆਂ |
ਦੇਣ ਨਾ ਕਦੇ ਵੀ ਦਗਾ ਕਿਸੇ ਨੂੰ,
ਤੇ ਰੱਖਣ ਰੂਹਾਂ ਸਦਾ ਸੁੱਚੀਆਂ |
ਰੱਖਣ ਆਪਣਾ ਰਿਸ਼ਤਾ ਸਾਂਭਕੇ,
ਤੇ ਉਸਦੀ ਕਰਦੇ ਨੇ ਉੱਚੜੀ ਸ਼ਾਨ |
ਪੱਥਰ ਬਣਕੇ ਕਦੇ ਨਾ ਰਹੀਏ,
ਪੱਥਰ ਤਾਂ ਹੁੰਦੇ ਬੇਜਾਨ |
ਪੱਥਰ ਵਿੱਚੋਂ ਰੱਬ ਵੀ ਮਿਲਦਾ,
ਤੇ ਪੱਥਰ ਤੋੜਨ ਸੀ਼ਸ਼ਾ |
ਦਿਲ ਨਾ ਰੱਬਾ ਹੋਵਣ ਪੱਥਰ,
ਕਦੇ ਪੱਥਰ ਨਾ ਜੋੜਨ ਸੀ਼ਸ਼ਾ |
ਬਹੁਤਾ ਚਿਰ ਨਈਂ ਕੱਢਿਆ ਕਰਦੇ,
ਸੀ਼ਸੇ਼ ਦੇ ਗੁਲਦਾਨ |
ਪੱਥਰ ਬਣਕੇ ਕਦੇ ਨਾ ਰਹੀਏ,
ਪੱਥਰ ਤਾਂ ਹੁੰਦੇ ਬੇਜਾਨ |
ਪੱਥਰ ਤੋਂ ਬਚਕੇ ਰਹਿਣਾ ਪੈਂਦਾ ਏ,
ਹਮੇਸ਼ਾਂ ਸੀ਼ਸੇ਼ ਦੇ ਮਹਿਲਾਂ ਨੂੰ |
ਪੱਥਰ ਬਣ ਜਜਬਾਤ ਨਾ ਸਮਝੇ,
ਦੱਸ ਨੀ ਜਿੰਦੇ ਕੀ ਕਰ ਲਿਆ ਤੂੰ |
ਕਈ ਵਾਰੀ ਤਾਂ ਵਾਂਗ ਭਾਂਬੜ ਦੇ,
ਮੱਚ ਉੱਠਦੇ ਨੇ ਸਭ ਅਰਮਾਨ |
ਪੱਥਰ ਬਣਕੇ ਕਦੇ ਨਾ ਰਹੀਏ,
ਪੱਥਰ ਤਾਂ ਹੁੰਦੇ ਬੇਜਾਨ |
ਰਜਨੀ ਤਾਂ ਨਈਂ ਪੱਥਰ ਪਰ,
ਪੱਥਰਾਂ ਵਿੱਚ ਰਹਿਣਾ ਪੈਂਦਾ ਏ |
ਰਜਨੀ ਤਾਂ ਨਈਂ ਲਹਿਰਾਂ ਵਰਗੀ,
ਪਰ ਹੰਝੂਆਂ ਵਿੱਚ ਵਹਿਣਾ ਪੈਂਦਾ ਏ |
ਆਵੇ ਕੌਣ ਕਢਾਵਣ ਦੱਸੋ ਜਦੋਂ,
ਕਿਤੇ ਫੱਸ ਜਾਂਦੀ ਏ ਜਾਨ |
ਪੱਥਰ ਬਣਕੇ ਕਦੇ ਨਾ ਰਹੀਏ,
ਪੱਥਰ ਤਾਂ ਹੁੰਦੇ ਬੇਜਾਨ |