3.4 C
United Kingdom
Sunday, March 8, 2026

More

    ਅਮਰੀਕਾ ‘ਚ ਘੱਟ ਹੋਵੇਗੀ ਕੋਰੋਨਾਂ ਵਾਇਰਸ ਕੁਆਰੰਟੀਨ ਲਈ ਦਿਨਾਂ ਦੀ ਸੀਮਾ: ਸੀ.ਡੀ.ਸੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 2 ਦਸੰਬਰ 2020
    ਵਾਇਰਸ ਦੀ ਲਾਗ ਦੇ ਪ੍ਰਸਾਰ ਨੂੰ ਰੋਕਣ ਲਈ ,ਇਸਦੇ ਲੱਛਣ ਵਿਖਾਉਣ ਵਾਲੇ ਲੋਕਾਂ ਲਈ ਕੁਆਰੰਟੀਨ ਹੋਣਾ ਬਹੁਤ ਮਹੱਤਵਪੂਰਨ ਹੈ।ਇਸ ਸਮੇਂ ਅਮਰੀਕਾ ਵਿੱਚ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਕੋਰੋਨਾਂ ਵਾਇਰਸ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਅਲੱਗ ਹੋਣ ਵਾਲੇ ਦਿਨਾਂ ਦੀ ਗਿਣਤੀ ਨੂੰ 14 ਦਿਨਾਂ ਤੋਂ ਘਟਾ ਕੇ 7 ਤੋਂ 10 ਦਿਨ ਕਰ ਰਿਹਾ ਹੈ। ਸੀ.ਡੀ.ਸੀ ਦੇ ਡਾਇਰੈਕਟਰ ਡਾ. ਰਾਬਰਟ ਰੈਡਫੀਲਡ ਨੇ ਮੰਗਲਵਾਰ ਨੂੰ ਕੋਰੋਨਾਂ ਵਾਇਰਸ ਟਾਸਕ ਫੋਰਸ ਦੀ ਬੈਠਕ ਦੌਰਾਨ ਇਹ ਐਲਾਨ ਕੀਤਾ ਹੈ। ਡਾ. ਰੈਡਫੀਲਡ ਨੇ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਵ੍ਹਾਈਟ ਹਾਊਸ ਦੀ ਕੋਰੋਨਾਂ ਵਾਇਰਸ ਟਾਸਕ ਫੋਰਸ ਨੂੰ ਦੱਸਿਆ ਕਿ ਸੀ.ਡੀ.ਸੀ. ਕਿਸੇ ਵਿਅਕਤੀ ਦੇ ਕੋਵਿਡ -19 ਨਾਲ ਪੀੜਿਤ ਵਿਅਕਤੀ ਦੇ ਨਾਲ ਸੰਪਰਕ ਵਿੱਚ ਆਉਣ ਤੇ ਇਕਾਂਤਵਾਸ ਹੋਣ ਵਾਲੇ ਦਿਨਾਂ ਦੀ ਗਿਣਤੀ ਘਟਾਉਣ ਬਾਰੇ ਜ਼ਲਦੀ ਹੀ ਨਵੇਂ ਨਿਰਦੇਸ਼ ਜਾਰੀ ਕਰੇਗਾ। ਇਹਨਾਂ ਨਵੇਂ ਦਿਸ਼ਾ ਨਿਰਦੇਸ਼ਾਂ ਵਿੱਚ ਵਾਇਰਸ ਪੀੜਿਤ ਨਾਲ ਸੰਪਰਕ ਕਰਨ ਵਾਲੇ ਵਿਅਕਤੀ ਲਈ 7 ਤੋਂ 10 ਦਿਨਾਂ ਲਈ ਅਲੱਗ ਰਹਿਣ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਜਿਹੜੀ ਕਿ ਅਸਲ ਵਿੱਚ ਸਿਫਾਰਸ਼ ਕੀਤੇ 14 ਦਿਨਾਂ ਤੋਂ ਘੱਟ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ, ਵਾਇਰਸ ਦੇ ਸੰਪਰਕ ਵਿੱਚ ਆਇਆ ਵਿਅਕਤੀ ਆਪਣੇ ਕੁਆਰੰਟੀਨ ਸਮੇਂ ਨੂੰ ਸੱਤ ਦਿਨਾਂ ਬਾਅਦ ਇੱਕ ਨਕਾਰਾਤਮਕ ਕੋਵਿਡ-19 ਟੈਸਟ ਨਾਲ ਜਾਂ ਬਿਨਾਂ ਕਿਸੇ ਟੈਸਟ ਦੇ 10 ਦਿਨਾਂ ਤੋਂ ਬਾਅਦ ਖਤਮ ਕਰ ਸਕਦਾ ਹੈ।ਸੀ.ਡੀ.ਸੀ ਅਧਿਕਾਰੀ ਦੇ ਅਨੁਸਾਰ, ਉਪ ਰਾਸ਼ਟਰਪਤੀ ਪਿਛਲੇ ਕਈ ਮਹੀਨਿਆਂ ਤੋਂ ਸੀ.ਡੀ.ਸੀ ਵੱਲੋਂ ਇਸ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਮੁੜ ਜਾਂਚ ਕਰਨ ਲਈ ਜ਼ੋਰ ਪਾ ਰਹੇ ਸਨ। ਜਦਕਿ ਸਿਹਤ ਅਧਿਕਾਰੀ ਵਾਇਰਸ ਦੇ ਮਾਮਲੇ ਵਿੱਚ ਸੰਭਾਵਤ ਟੀਕੇ ਦੇ ਬਾਵਜੂਦ ਵੀ ਮਾਸਕ , ਸਮਾਜਿਕ ਦੂਰੀ ਅਤੇ ਹੋਰ ਸਾਵਧਾਨੀਆਂ ਦੀ ਮਹੱਤਤਾ ‘ਤੇ ਜ਼ੋਰ ਦੇ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!