3.1 C
United Kingdom
Sunday, March 8, 2026

More

    ਸਟਾਰਬੱਕਸ ਦੇਵੇਗਾ ਸਿਹਤ ਕਾਮਿਆਂ ਨੂੰ ਦਸੰਬਰ ਦੇ ਸਾਰੇ ਮਹੀਨੇ ਲਈ ਮੁਫਤ ਕੌਫੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 2 ਦਸੰਬਰ 2020

    ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ,ਸਿਹਤ ਕਰਮਚਾਰੀਆਂ ਦੇ ਵਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਲਈ ਸਟਾਰਬੱਕਸ ਨੇ ਫਰੰਟਲਾਈਨ ਅਤੇ ਸਿਹਤ ਕਾਮਿਆਂ ਨੂੰ ਦਸੰਬਰ ਦੇ ਸਾਰੇ ਮਹੀਨੇ ਲਈ ਕੌਫੀ ਦਾ ਮੁਫਤ ਕੱਪ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਸੰਬੰਧੀ ਮੰਗਲਵਾਰ ਨੂੰ ਕੰਪਨੀ ਨੇ ਆਪਣੇ ਕੋਵਿਡ -19 ਪੇਜ਼ ‘ਤੇ ਜਾਣਕਾਰੀ ਦਿੱਤੀ ਕਿ ਇਸ ਮਹੀਨੇ ਦੌਰਾਨ ਕੋਈ ਵੀ ਵਿਅਕਤੀ ਜੋ ਕੋਰੋਨਾਂ ਵਾਇਰਸ ਮਹਾਂਮਾਰੀ ਲਈ ਇੱਕ ਸਿਹਤ ਕਾਮੇ ਵਜੋਂ ਪਛਾਣ ਕਰਵਾਉਂਦਾ ਹੈ, ਉਸ ਨੂੰ ਬਿਨਾਂ ਕਿਸੇ ਕੀਮਤ ਦੇ ਆਈਸ (ਕੋਲਡ) ਜਾਂ ਗਰਮ ਕੌਫੀ ਦੀ ਸੇਵਾ ਕੀਤੀ ਜਾਵੇਗੀ।ਕੰਪਨੀ ਅਨੁਸਾਰ ਕੌਫੀ ਦਾ ਦਾਅਵਾ ਕਰਨ ਦੇ ਯੋਗ ਸਿਹਤ ਕਾਮਿਆਂ ਵਿੱਚ ਡਾਕਟਰ, ਫਾਰਮਾਸਿਸਟ, ਅੱਗ ਬੁਝਾਉ ਅਮਲਾ , ਮਾਨਸਿਕ ਸਿਹਤ ਕਰਮਚਾਰੀ, ਹਸਪਤਾਲ ਦਾ ਸਟਾਫ, ਸੁਰੱਖਿਆ ਜਾਂ ਹਾਊਸਕੀਪਿੰਗ ਸਟਾਫ, ਅਤੇ ਐਕਟਿਵ ਡਿਊਟੀ ਮਿਲਟਰੀ ਆਦਿ ਸ਼ਾਮਲ ਹਨ। ਇਸ ਪੇਸ਼ਕਸ਼ ਦੀ ਕੋਈ ਸੀਮਾ ਨਹੀਂ ਹੈ, ਜੋ ਕਾਮੇ ਯੋਗਤਾ ਪੂਰੀ ਕਰਦੇ ਹਨ ਉਹ 2020 ਦੇ ਅੰਤ ਤੱਕ ਜਿੰਨੀ ਵਾਰ ਚਾਹੁਣ ,ਇਸ ਦਾ ਦਾਅਵਾ ਕਰ ਸਕਦੇ ਹਨ।ਸਟਾਰਬੱਕਸ ਦੀ ਵੈਬਸਾਈਟ ਦੇ ਅਨੁਸਾਰ, ਇਸ ਆਫਰ ਦਾ ਲਾਭ ਸੰਯੁਕਤ ਰਾਜ ਵਿੱਚ ਕੰਪਨੀ ਦੁਆਰਾ ਸੰਚਾਲਿਤ ਸਥਾਨਾਂ ਅਤੇ ਲਾਇਸੈਂਸਸ਼ੁਦਾ ਸਟੋਰਾਂ ‘ਤੇ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਸਟਾਰਬੱਕਸ ਨੇ ਮਹਾਂਮਾਰੀ ਨਾਲ ਲੜਨ ਵਾਲਿਆਂ ਨੂੰ ਮਾਰਚ ਦੇ ਅਖੀਰ ਤੋਂ ਲੈ ਕੇ 3 ਮਈ ਤੱਕ ਮੁਫਤ ਕੌਫੀ ਦੀ ਪੇਸ਼ਕਸ਼ ਕੀਤੀ ਸੀ।ਇਸ ਕੰਪਨੀ ਅਨੁਸਾਰ ਇਸ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 20 ਲੱਖ ਤੋਂ ਵੱਧ ਮੁਫਤ ਕੌਫੀ ਦੇ ਕੱਪ ਦਿੱਤੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!