4.4 C
United Kingdom
Sunday, March 8, 2026

More

    ਇੰਦਰਜੀਤ ਨਿੱਕੂ ਦੇ ਧਾਰਮਿਕ ਗੀਤ “ਨਾਨਕ ਦੀ ਮੰਨੇ ਕੋਈ ਕੋਈ” ਨੂੰ ਮਿਲ ਰਿਹਾ ਭਰਵਾਂ ਹੁੰਗਾਰਾ।

    ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ਜਿਸ ਨੂੰ
    ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਨੇ ਗਾਇਆ ਹੈ ਨੂੰ ਨਿੱਕੂ ਦੇ ਚਾਹੁੰਣ ਵਾਲਿਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਗੀਤਕਾਰ ਗੱਗੂ ਧੂੜਕੋਟ ਦੇ ਲਿਖੇ ਇਸ ਗੀਤ ਦਾ ਵੀਡੀਓ ਐਮ ਪੀ ਕਰੀਏਸ਼ਨਜ ਵਲੋਂ ਬਣਾਇਆ ਗਿਆ ਹੈ। ਵੀ ਸੀਰੀਜ਼ ਕੰਪਨੀ ਵਲੋਂ ਰਿਲੀਜ਼ ਕੀਤੇ ਇਸ ਗੀਤ ਦੀ ਵੀਡੀਓ ਪਹਿਲੇ ਹੀ ਦਿਨ ਯੂ ਟਿਊਬਠੇ ਹਜਾਰਾਂ ਲੋਕਾਂ ਵਲੋਂ ਵੇਖੀ ਗਈ। ਜਿਕਰਯੋਗ ਹੈ ਕਿ ਇੰਦਰਜੀਤ ਨਿੱਕੂ ਨੇ ਸੱਭਿਆਚਾਰਕ ਗੀਤਾਂ ਦੇ ਨਾਲ ਧਾਰਮਿਕ ਗੀਤ ਅਤੇ ਸਮੇਂ ਅਨੁਸਾਰ ਵੱਖ ਵੱਖ ਵਿਸ਼ਿਆਂ ਤੇ ਅਧਾਰਿਤ ਗੀਤ ਗਾ ਕੇ ਆਪਣੀ ਹਾਜਰੀ ਲਗਵਾਈ ਹੈ। ਕਿਸਾਨਾਂ ਦਾ ਹੌਸਲਾ ਵਧਾਉਣ ਲਈ ਇੱਕ ਆਮ ਕਿਸਾਨ ਦੀ ਜਿੰਦਗੀ ਤੇ ਅਧਾਰਿਤ ਗੀਤ “ਜੱਟ ਜਿਹਾ ਸਾਧ ਕੋਈ ਨਾ” ਵੀ ਇਸੇ ਗੱਲ ਨੂੰ ਧਿਆਨ ਚ ਰੱਖਦਿਆਂ ਹੀ ਨਿੱਕੂ ਵਲੋਂ ਗਾਇਆ ਗਿਆ ਸੀ। ਲੰਮੇਂ ਸਮੇੰ ਤੋਂ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਚ ਸ਼ਾਮਿਲ ਨਿੱਕੂ ਨੇ ਗੁਰਪੁਰਬ ਵੀ ਕਿਸਾਨਾਂ ਦੇ ਨਾਲ ਹੀ ਮਨਾਇਆ ਅਤੇ ਕਿਹਾ ਕਿ ਉਹ ਹਮੇਸ਼ਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!