ਰਜਨੀ ਵਾਲੀਆ
ਬੰਦਾ ਹਮੇਸ਼ਾਂ ਘਾਟੇ ਵਿੱਚ ਰਹਿੰਦਾ,
ਜਦ ਲੋਕੋ ਹੱਕਾਂ ਦੀ ਗੱਲ ਕਰਦਾ ਏ |
ਬੰਦਾ ਦੁੱਖ ਨੂੰ ਹੋਰ ਵਧਾਉਦਾ ਏ,
ਜਦ ਇੱਕ ਵਾਰੀ ਦੁੱਖ ਨੂੰ ਜਰਦਾ ਏ |
ਬੰਦਾ ਹਮੇਸ਼ਾਂ ਘਾਟੇ ਵਿੱਚ ਰਹਿੰਦਾ,
ਜਦ ਲੋਕੋ ਹੱਕਾਂ ਦੀ ਗੱਲ ਕਰਦਾ ਏ |
ਹਰ ਹੀਲੇ ਹੰਭਲਾ ਮਾਰੇ ਜੋ,
ਗੱਲ ਕਰਨੋਂ ਪਹਿਲਾਂ ਵਿਚਾਰੇ ਜੋ,
ਆਪ ਤੋਂ ਵੱਡਿਆਂ ਨੂੰ ਸਤਿਕਾਰੇ ਜੋ,
ਉਸ ਲਈ ਦੁਆਵਾਂ ਦਾ ਰੁੱਗ ਭਰਦਾ ਏ |
ਬੰਦਾ ਹਮੇਸ਼ਾਂ ਘਾਟੇ ਵਿੱਚ ਰਹਿੰਦਾ,
ਜਦ ਲੋਕੋ ਹੱਕਾਂ ਦੀ ਗੱਲ ਕਰਦਾ ਏ |
ਦਿਲ ਲਾ ਦਿਮਾਗ ਲੜਾਈਏ ਨਾ,
ਗੈਰਾਂ ਤੋਂ ਖਤ ਪੜਵਾਈਏ ਨਾ,
ਤੇ ਬੇਸਮਝੇ ਨੂੰ ਸਮਝਾਈਏ ਨਾ,
ਕੱਚਾ ਘੜਾ ਪਾਣੀ ਥੀਂ ਖਰਦਾ ਏ |
ਬੰਦਾ ਹਮੇਸ਼ਾਂ ਘਾਟੇ ਵਿੱਚ ਰਹਿੰਦਾ,
ਜਦ ਲੋਕੋ ਹੱਕਾਂ ਦੀ ਗੱਲ ਕਰਦਾ ਏ |
ਜੋ ਗੈਰ ਹੁੰਦੇ ਓ ਛੱਡ ਜਾਂਦੇ,
ਬਿਨ ਸਮਝਿਆਂ ਸੂਲਾਂ ਗੱਡ ਜਾਂਦੇ,
ਦਿਲ ਵਿੱਚੋਂ ਵੀ ਉਹ ਕੱਢ ਜਾਂਦੇ,
ਪਾਰ ਤਾਂ ਲਗਦਾ ਜਿਹੜਾ ਤਰਦਾ ਏ |
ਬੰਦਾ ਹਮੇਸ਼ਾਂ ਘਾਟੇ ਵਿੱਚ ਰਹਿੰਦਾ,
ਜਦ ਲੋਕੋ ਹੱਕਾਂ ਦੀ ਗੱਲ ਕਰਦਾ ਏ |
ਜੇ ਜੱਗ ਜਾਹਰ ਕਦੇ ਹੋਵੇ ਨਾ,
ਤਾਂ ਬੰਦਾ ਕਦੇ ਵੀ ਰੋਵੇ ਨਾ,
ਦੁੱਖ ਆਪਣਾ ਕਦੇ ਵੀ ਢੋਵੇ ਨਾ,
ਹੰਝੂ ਬਣ ਮੀਂਹ ਜਦ ਵੀ ਵਰਦਾ ਏ |
ਬੰਦਾ ਹਮੇਸ਼ਾਂ ਘਾਟੇ ਵਿੱਚ ਰਹਿੰਦਾ,
ਜਦ ਲੋਕੋ ਹੱਕਾਂ ਦੀ ਗੱਲ ਕਰਦਾ ਏ |
ਜੋ ਗੂੜੀ ਨੀਂਦੇ ਸੌਂਦਾ ਏ,
ਹੱਕ ਲੈਣ ਲੱਗਾ ਵੀ ਰੋਂਦਾ ਏ,
ਤੇ ਵਾਂਗ ਭਟਕਿਆਂ ਭਾਉਂਦਾ ਏ,
ਓ ਫਿਰ ਵਿੱਚ ਠੰਡਾਂ ਦੇ ਠਰਦਾ ਏ |
ਬੰਦਾ ਹਮੇਸ਼ਾਂ ਘਾਟੇ ਵਿੱਚ ਰਹਿੰਦਾ,
ਜਦ ਲੋਕੋ ਹੱਕਾਂ ਦੀ ਗੱਲ ਕਰਦਾ ਏ |
ਰਜਨੀ ਆਪ ਮੁਹਾਰੇ ਖੜ ਜਾਈਏ,
ਜੇ ਪੌੜੀ ਮਿਲੇ ਤੇ ਚੜ ਜਾਈਏ,
ਜੇ ਛੱਤ ਮਿਲੇ ਤਾਂ ਵੜ ਜਾਈਏ,
ਕਿਸੇ ਬਿਨਾ ਨਾ ਕਿਸੇ ਦਾ ਸਰਦਾ ਏ |
ਬੰਦਾ ਹਮੇਸ਼ਾਂ ਘਾਟੇ ਵਿੱਚ ਰਹਿੰਦਾ,
ਜਦ ਲੋਕੋ ਹੱਕਾਂ ਦੀ ਗੱਲ ਕਰਦਾ ਏ |