ਦੁੱਖਭੰਜਨ ਰੰਧਾਵਾ
0351920036369
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |
ਲਗਦੈ ਦਿੱਲੀਏ ਕੇਸਰੀ ਫਿਰ ਤੇਰੇ,
ਸਿਰ ਲਹਿਰਾਉਣਾ ਪੈਣਾ ਏ |
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |
ਚੌਰਾਸੀ ਦੇ ਵਿੱਚ ਦਿੱਲੀਏ,
ਤੈਨੂੰ ਸਬਕ ਸਿਖਾਇਆ ਸੀ |
ਹੁਣ ਤੱਕੀਂ ਕਿਹੜਾ ਆਉਂਦਾ,
ਉਦੋਂ ਸਤਵੰਤ ਸਿਓਂ ਆਇਆ ਸੀ |
ਖੰਡਾ ਲਗਦਾ ਫੇਰ ਸਾਨੂੰ,
ਖੜਕਾਉਣਾ ਪੈਣਾ ਏ |
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |
ਦਿੱਲੀਏ ਤੈਨੂੰ ਜਿੱਤਣ ਲਈ,
ਹੈ ਦਲੇਰੀ ਚਾਹੀਦੀ |
ਵਰਨਾ ਸ਼ਤਰੰਜ ਦੀ ਬਾਜੀ,
ਜਾਂ ਹੇਰਾ ਫੇਰੀ ਚਾਹੀਦੀ |
ਲਗਦਾ ਨੇਜੀਂ ਫਿਰ ਤੋਂ ਸੀਸ,
ਟਿਕਾਉਣਾ ਪੈਣਾ ਏ |
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |
ਔਰੰਗਾ ਜਾਂ ਤੈਨੂੰ ਉਹ,
ਅਬਦਾਲੀ ਭੁੱਲ ਗਏ ਨੇ |
ਤੈਨੂੰ ਨੀਲਿਆਂ ਬਾਣਿਆਂ ਵਾਲੇ,
ਉਹ ਟਕਸਾਲੀ ਭੁੱਲ ਗਏ ਨੇ |
ਤੇਰੇ ਜੋ ਚੜਿਆ ਰੰਗ ਉਹ,
ਖਿੰਡਾਉਣਾ ਪੈਣਾ ਏ |
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |
ਅਸੀਂ ਜੱਟ ਖੇਤਾਂ ਦੇ ਰਾਜੇ ਤੇ,
ਤੂੰ ਗੋਲੀ ਲੋਕਾਂ ਦੀ |
ਅਸੀਂ ਰੱਜੇ-ਪੁੱਜੇ ਸਰਦਾਰ ਤੇ ਤੂੰ,
ਕੌਲੀ ਏਂ ਲੋਕਾਂ ਦੀ |
ਤੈਨੂੰ ਜੋ ਭਰਿਆ ਲਗਦੈ ਉਹ,
ਰੁੜਵਾਉਣਾ ਪੈਣਾ ਏ |
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |
ਜੇ ਯਾਦ ਨਈਂ ਤਾਂ ਕਰ,
ਉਹ ਬੀਤੀਆਂ ਕਹਾਣੀਆਂ |
ਯਾਦ ਕਰ ਤੈਨੂੰ ਸੱਭੇ,
ਸਮਝਾਂ ਆ ਜਾਣੀਆਂ |
ਤੇਰੀ ਫੜ ਗਿੱਚੀ ਨੂੰ,
ਦਬਾਉਣਾ ਪੈਣਾ ਏ |
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |
ਊਧਮ,ਕਰਤਾਰ ਸਰਾਭਾ,
ਤੂੰ ਕਿਉਂ ਵਿਸਾਰੇ ਨੀ |
ਜਾ ਵੇਖ ਦਿੱਲੀ ਬਾਰਡਰ,
ਤੇ ਅੱਜ ਗੂੰਜੇ ਜੈ-ਕਾਰੇ ਨੀ |
ਦੁੱਖ ਤੈਨੂੰ ਅੱਜ ਜੱਟਾਂ,
ਦਾ ਵੰਡਾਉਣਾ ਪੈਣਾ ਏ |
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |
ਦੁੱਖ ਦੇਣ ਵਾਲੀਏ ਨੀ,
ਸਹਿਣੇ ਵੀ ਸਿੱਖ ਲੈ |
ਹੁਣ ਮਿਟਾਉਣਾ ਤੇਰਾ ਨਾਮ,
ਵਰਕੇ ਤੇ ਲਿਖ ਲੈ |
ਨੇਜਿਆਂ ਦੇ ਉੱਤੇ ਤੈਨੂੰ,
ਲਮਕਾਉਣਾ ਪੈਣਾ ਏ |
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |
ਦੁੱਖਭੰਜਨਾ ਸੱਤਾ ਵਿੱਚ ਚੂਰ ਨੇ,
ਕਦਮ ਗਲਤ ਚੱਕ ਲਏ ਨੇ |
ਅੰਤ ਏਦਾ ਬਣਨੇ ਜੋ ਹੁਕਮ,
ਏਨੇ ਡੱਕ ਲਏ ਨੇ |
ਕਾਲੀਨ ਦੀ ਏ ਜਾਈਏ,
ਸੂਲਾਂ ਉੱਤੇ ਸੌਣਾ ਪੈਣਾ ਏ |
ਜਦ ਵੀ ਅੱਤ ਚੁੱਕੇਂਗੀ ਸਿੰਘਾਂ ਨੂੰ ,
ਆਉਣਾ ਪੈਣਾ ਏ |