ਅਸ਼ੋਕ ਵਰਮਾ
ਸਲਾਬਤਪੁਰਾ, 27 ਨਵੰਬਰ2020:ਭਗਤਾ ਭਾਈ ’ਚ ਪਿਛਲੇ ਦਿਨੀ ਕਤਲ ਕਰ ਦਿੱਤੇ ਗਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਨੋਹਰ ਲਾਲ ਦੀ ਅੰਤਮ ਅਰਦਾਸ ਮੌਕੇ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਡੇਰੇ ਦੇ ਬਾਹਰ ਦੋ ਥਾਣਿਆਂ ਦੀ ਪੁਲਿਸ ਤੋਂ ਇਲਾਵਾ ਮੁੱਖ ਗੇਟ ਅਤੇ ਅੰਦਰ ਪੁਲਿਸ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਡੇਰਾ ਵਲੰਟੀਅਰ ਵੀ ਹਰ ਆਉਣ ਜਾਣ ਵਾਲੇ ਤੇ ਨਜ਼ਰ ਰੱਖ ਰਹੇ ਸਨ। ਅੱਜ ਡੇਰਾ ਸੱਚਾ ਸੌਦਾ ਸਲਾਬਤਪੁਰਾ ’ਚ ਇਸ ਸਬੰਧੀ ਨਾਮਚਰਚਾ ਕਰਵਾਈ ਗਈ ਸੀ ਜਿਸ ’ਚ ਹਜਾਰਾਂ ਦੀ ਗਿਣਤੀ ’ਚ ਡੇਰਾ ਪ੍ਰੇਮੀਆਂ ਨੇ ਭਾਗ ਲਿਆ। ਇਸ ਮੌਕੇ ਭਗਤਾ ਭਾਈ ਵਾਸੀਆਂ ਅਤੇ ਰਿਸ਼ਤੇਾਦਰ ਵੀ ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੋਏ।
ਆਪਣੇ ਸੰਬੋਧਨ ਦੌਰਾਨ 45 ਮੈਂਬਰ ਪੰਜਾਬ ਹਰਚਰਨ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦੇ ਭਰੋਸੇ ਤੋਂ ਬਾਅਦ ਅੰਤਮ ਸਸਕਾਰ ਕਰਨ ਪਿੱਛੋਂ ਵੱਡੀ ਗਿਣਤੀ ਡੇਰਾ ਪੈਰੋਕਾਰਾਂ ਨੇ ਸਵਾਲ ਕੀਤੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸ਼ਨ ਦੀਆਂ ਵਾਅਦਾ ਖਿਲਾਫ਼ੀਆਂ ਹੋਈਆਂ ਹਨ ਫਿਰ ਵੀ ਪੁਲਿਸ ਪ੍ਰਸ਼ਾਸ਼ਨ ਦੇ ਭਰੋਸੇ ਮਗਰੋਂ ਸੰਘਰਸ਼ ਖਤਮ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਇਹ ਸੰਘਰਸ਼ ਖਤਮ ਨਹੀਂ ਹੋਇਆ ਬਲਕਿ ਵਿਰਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਇਨਸਾਫ਼ ਨਹੀਂ ਮਿਲਿਆ ਤਾਂ ਮੁੜ ਸੰਘਰਸ਼ ਤੇਜ ਕੀਤਾ ਗਿਆ। ਉਹਨਾਂ ਧੱਕੇਸ਼ਾਹੀਆਂ ਬੰਦ ਨਾ ਕਰਨ ਦੀ ਸੂਰਤ ’ਚ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ’ਚ ਰਹਿਕੇ ਲੜਾਈ ਲੜਨ ਦੀ ਗੱਲ ਵੀ ਆਖੀ ਹੈ। ਇਸ ਮੌਕੇ ਹਾਜਰ ਡੇਰਾ ਪੇ੍ਰਮੀਆਂ ਨੇ ਹੱਥ ਖੜੇ ਕਰਕੇ ਸੰਘਰਸ਼ ਪ੍ਰਤੀ ਸਹਿਮਤੀ ਪ੍ਰਗਟਾਈ ।
ਬੁਲਾਰਿਆਂ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਨਾਲ ਨਿਆਂ ਹੋਣਾ ਚਾਹੀਦਾ ਹੈ। ਉਹਨਾ ਦਾਅਵੇ ਨਾਲ ਕਿਹਾ ਕਿ ਡੇਰਾ ਪ੍ਰੇਮੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਤਾਂ ਦੂਰ ਅਜਿਹਾ ਸੋਚ ਵੀ ਨਹੀਂ ਸਕਦੇ ਹਨ। ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਚੰਦਰਕਾਂਤ ਚੱਢਾ ਨੇ ਆਪਣੇ ਸੰਬੋਧਨ ਦੌਰਾਨ ਸ਼ਿਵ ਸੈਨਾ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਅੱਜ ਮਨੋਹਰ ਲਾਲ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਜਿਸ ਤਰਾਂ ਡੇਰਾ ਪ੍ਰੇਮੀ ਭਲਾਈ ਕਾਰਜ਼ਾਂ ਦੇ ਲਈ ਜਾਣੇ ਜਾਂਦੇ ਹਨ ਉਸੇ ਰਾਹ ’ਤੇ ਨਿਰੰਤਰ ਚਲਦੇ ਰਹਿਣਗੇ ।ਇਸ ਮੌਕੇ ਸਟੇਟ ਕਮੇਟੀ ਮੈਂਬਰ ਗੁਰਚਰਨ ਕੌਰ, ਹਰਿਆਣਾ ਦੇ 45 ਮੈਂਬਰ ਅਮਰਜੀਤ ਸਿੰਘ ਅਤੇ ਰਾਜਸਥਾਨ ਦੇ 45 ਮੈਂਬਰ ਸੰਪੂਰਨ ਸਿੰਘ ਸਮੇਤ ਵੱਖ ਵੱਖ ਬੁਲਾਰਿਆਂ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਮੌਕੇ ਕੈਨੇਡਾ, ਅਮਰੀਕਾ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ, ਦਿੱਲੀ ਅਤੇ ਯੂਪੀ, ਆਦਿ ਕਈ ਰਾਜਾਂ ’ਚੋਂ ਸ਼ੋਕ ਸੰਦੇਸ਼ ਵੀ ਭੇਜੇ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਤੇ ਸੇਵਾਦਾਰ ਮੋਹਨ ਲਾਲ , ਸੁਖਦੇਵ ਸਿੰਘ ਦੀਵਾਨਾ, 45 ਮੈਂਬਰ ਪੰਜਾਬ ਜਸਵੀਰ ਸਿੰਘ, ਜਤਿੰਦਰ ਮਹਾਸ਼ਾ, ਗੁਰਸੇਵਕ ਸਿੰਘ ਗੋਨਿਆਣਾ, ਗੁਰਦੇਵ ਸਿੰਘ ਬਠਿੰਡਾ, ਬਲਦੇਵ ਿਸ਼ਨ, ਹਰਿੰਦਰ ਸਿੰਘ ਮੰਗਵਾਲ , ਰਾਮਪਾਲ ਅਤੇ ਵਿੰਗ ਦੇ ਮੈਂਬਰ ਸ਼ਿੰਦਰਪਾਲ ਹਾਜਰ ਸਨ।