3.5 C
United Kingdom
Sunday, March 8, 2026

More

    ਕੇਂਦਰੀ ਸਿੱਖਿਆ ਮੰਤਰੀ ਨੂੰ ਸਨਮਾਨਿਤ ਕਰਨ ਤੇ ਵਾਈਸ ਚਾਂਸਲਰ ਨੇ ਵਧਾਈ ਦਿੱਤੀ

    ਅਸ਼ੋਕ ਵਰਮਾ
    ਬਠਿੰਡਾ,26ਨਵੰਬਰ2020:ਕੇਂਰੀ ਸਿੱਖਿਆ ਮੰਤਰੀ ਡਾ: ਰਮੇਸ ਪੋਖਰਿਆਲ ‘ਨਿਸ਼ੰਕ’ ਨੂੰ ਕੈਂਬਿ੍ਰਜ ਯੂਨੀਵਰਸਿਟੀ ਵੱਲੋਂ ਸਨਮਾਨਿਤ ਕਰਨ ਤੇ  ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਵਧਾਈ ਦਿੱਤੀ ਹੈ। ਇਹ ਸਨਮਾਨ ਯੂਨੀਵਰਸਿਟੀ ਦੇ ਗਲੋਬਲ ਮੈਨੇਜਿੰਗ ਡਾਇਰੈਕਟਰ, ਰੋਡ ਸਮਿਥ ਨੇ ਲੰਮੇ ਅਰਸੇ ਤੋਂ ਬਾਅਦ ਭਾਰਤੀ ਸਿੱਖਿਆ ਪ੍ਰਣਾਲੀ ’ਚ ਕੀਤੀਆਂ ਸੁਧਾਰਾਤਮਕ ਤਬਦੀਲੀਆਂ ਲਈ ਦਿੱਤਾ ਗਿਆ ਹੈ।
    ਇਹ ਸਨਮਾਨ ਦਿੰਦਿਆਂ ਡਾ. ਸਮਿਥ ਨੇ ਕਿਹਾ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਉਹਨਾਂ ਦੱਸਿਆ ਕਿ ਪੂਰੀ ਦੁਨੀਆਂ ਨੂੰ ਗਣਿਤ ਅਤੇ ਤਿ੍ਰਕੋਨ ਮਿਤੀ ਦੇ ਸਿਧਾਂਤ ਭਾਰਤ ਤੋਂ ਹੀ ਮਿਲੇ ਹਨ। ਕੈਮਬਿ੍ਰਜ ਦੇ ਏਸ਼ੀਆ ਇੰਚਾਰਜ ਸ੍ਰੀ ਗੋਵਿੰਦਨ ਨੇ ਰਾਸ਼ਟਰੀ ਸਿੱਖਿਆ ਨੀਤੀ ‘ਐਨਈਪੀ -2020’ ਲਿਆਉਣ ਵਕਤ ਸਿੱਖਿਆ ਮੰਤਰਾਲੇ ਵੱਲੋਂ ਸਬੰਧਤ ਧਿਰਾਂ ਨਾਲ ਗੱਲਬਾਤ ਦੀ ਸ਼ਲਾਘਾ ਕੀਤੀ।
                     ਸਨਮਾਨ ਸਵੀਕਾਰ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਕਦਰਾਂ ਕੀਮਤਾਂ , ਸਰੀਰਕ ਤੇ ਮਾਨਸਿਕ ਵਿਕਾਸ ਯਕੀਨੀ ਬਣਾਏਗੀ। ਉਹਨਾਂ ਦੱਸਿਆ ਕਿ ਕੈਂਬਿ੍ਰਜ ਯੂਨੀਵਰਸਿਟੀ ਭਾਰਤ ’ਚ ਸਿੱਖਿਆ ਨੂੰ ਉੱਚਾ ਚੁੱਕਣ ਲਈ ਕਈ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ। ਕੈਂਬਿ੍ਰਜ ਯੂਨੀਵਰਸਿਟੀ ਦਾ ਧੰਨਵਾਦ ਕਰਦਿਆਂ ਡਾ: ਰਮੇਸ਼ ਪੋਖਰਿਆਲ ‘ਨਿਸ਼ੰਕ‘ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਭਾਰਤ ’ਚ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ।  
                     ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ  ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ‘ ਨੂੰ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਐਨਈਪੀ -2020 ਦੀਆਂ ਸਾਰੀਆਂ ਜਰੂਰਤਾਂ ਨੂੰ ਲਾਗੂ ਕਰਨ ਅਤੇ ਭਾਰਤ ਨੂੰ ਦੁਬਾਰਾ ਵਿਸ਼ਵ ਵਿਆਪੀ ਗਿਆਨ ਕੇਂਦਰ ਬਣਾਉਣ ਦੇ ਟੀਚੇ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!