24.8 C
United Kingdom
Wednesday, June 24, 2026

More

    ਸਕਾਟਲੈਂਡ ਮਾਹਵਾਰੀ ਉਤਪਾਦ ਮੁਫ਼ਤ ਵੰਡਣ ਦੀ ਸ਼ੁਰੂਆਤ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜੋ ਔਰਤਾਂ ਨੂੰ ਮਾਹਵਾਰੀ ਉਤਪਾਦ ਦੇਸ਼ ਭਰ ਵਿੱਚ ਮੁਫਤ ਉਪਲੱਬਧ ਕਰਵਾਏਗਾ। ਮਾਹਵਾਰੀ ਦੌਰਾਨ ਵਰਤੇ ਜਾਣ ਵਾਲੇ ਉਤਪਾਦਾਂ ਦੇ ਮੁਫਤ ਪ੍ਰੋਵਿਜ਼ਨ ਬਿਲ ਨੂੰ ਐਮ ਐਸ ਪੀਜ਼ ਨੇ ਮੰਗਲਵਾਰ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ ਜਿਸਦੇ ਤਹਿਤ ਸਥਾਨਕ ਅਧਿਕਾਰੀ ਹੁਣ ਇੱਕ ਕਾਨੂੰਨ ਹੇਠ ਇਸ ਨਾਲ ਸੰਬੰਧਿਤ ਉਤਪਾਦ ਜਿਵੇਂ ਟੈਂਪਨ ਅਤੇ ਸੈਨੇਟਰੀ ਪੈਡ ਆਦਿ ਦੀ ਮੁਫਤ ਉਪਲੱਬਧੀ ਹਰੇਕ ਕੋਲ ਯਕੀਨੀ ਕਰਨਗੇ। ਸਕਾਟਲੈਂਡ ਦੀ ਇਸ ਪਹਿਲ ਨਾਲ ਗਰੀਬ ਨਾਗਰਿਕ ਕੋਰੋਨਾਂ ਮਹਾਮਾਰੀ ਦੌਰਾਨ ਇਹ ਜਰੂਰੀ ਚੀਜਾਂ ਖਰੀਦਣ ਲਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਗੇ। ਸਕਾਟਲੈਂਡ ਦੇ ਗਰੀਬ ਲੋਕ ਖਾਸ ਤੌਰ ਤੇ ਔਰਤਾਂ ਜੋ ਆਪਣੇ ਲਈ ਆਰਥਿਕ ਤੰਗੀ ਕਾਰਨ ਉਹਨਾਂ ਦੀ ਚੰਗੀ ਸਿਹਤ ‘ਤੇ ਸੁਰੱਖਿਆ ਲਈ ਇਸ ਤਰ੍ਹਾਂ ਦੇ ਜਰੂਰੀ ਉਤਪਾਦ ਖਰੀਦਣ ਤੋਂ ਅਸਮਰੱਥ ਸਨ, ਲਈ ਇਹ ਬਿੱਲ ਲੇਬਰ ਐਮ ਐਸ ਪੀ ਮੋਨਿਕਾ ਲੈਨਨ ਦੁਆਰਾ ਪੇਸ਼ ਕੀਤਾ ਗਿਆ ਸੀ ਜੋ ਕਿ ਸਾਲ 2016 ਤੋਂ ਇਹ ਮੁਹਿੰਮ ਚਲਾ ਰਹੀ ਹੈ।ਇਸ ਸੰਬੰਧੀ ਯੰਗ ਸਕਾਟ ਦੁਆਰਾ 2,000 ਤੋਂ ਵੱਧ ਲੋਕਾਂ ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਸਕਾਟਲੈਂਡ ਵਿੱਚ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਚਾਰ ਔਰਤਾਂ ਵਿੱਚੋਂ ਇੱਕ ਨੇ ਪੀਰੀਅਡ ਉਤਪਾਦ ਪ੍ਰਾਪਤ ਕਰਨ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਕੀਤਾ ਹੈ ਜਦਕਿ ਯੂਕੇ ਵਿਚ ਲਗਭੱਗ 10% ਕੁੜੀਆਂ ਪੀਰੀਅਡ ਉਤਪਾਦਾਂ ਨੂੰ ਖ੍ਰੀਦਣ ਵਿੱਚ ਅਸਮਰੱਥ ਹਨ। ਸਕਾਟਲੈਂਡ ਦੀ ਸਰਕਾਰ ਨੇ ਇਸ ਯੋਜਨਾ ਦਾ ਸਮਰਥਨ ਕਰਨ ਲਈ 5.2 ਮਿਲੀਅਨ ਪੌਂਡ ਦੀ ਫੰਡਿੰਗ ਪ੍ਰਦਾਨ ਕੀਤੀ ਹੈ, ਜਿਸ ਵਿੱਚ 0.5 ਮਿਲੀਅਨ ਦੀ ਰਾਸ਼ੀ ਇੱਕ ਚੈਰਿਟੀ ਸੰਸਥਾ ਫੇਅਰ ਸ਼ੇਅਰ ਦੇ ਹਿੱਸੇ ਆਈ ਹੈ ਤਾਂ ਕਿ ਘੱਟ ਆਮਦਨੀ ਵਾਲੇ ਘਰਾਂ ਨੂੰ ਇਹ ਮੁਫਤ ਉਤਪਾਦ ਦੇਣ ‘ਚ ਸਹਾਇਤਾ ਮਿਲ ਸਕੇ। ਇਹ ਕਾਨੂੰਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਪੀਰੀਅਡ ਉਤਪਾਦਾਂ ਦੀ ਮੁਫਤ ਵਿਵਸਥਾ ਨੂੰ ਯਕੀਨੀ  ਬਣਾਉਂਦਾ ਹੈ। ਸਰਕਾਰ ਅਨੁਸਾਰ ਇਸ ਯੋਜਨਾ ਦੇ ਕਾਨੂੰਨ ਬਣਨ ਤੋਂ ਦੋ ਸਾਲਾਂ ਦੇ ਅੰਦਰ ਇਸਨੂੰ ਅਮਲ ਵਿੱਚ ਲਿਆਉਣ ਦੀ ਜ਼ਰੂਰਤ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!