24.8 C
United Kingdom
Wednesday, June 24, 2026

More

    ਕੌਮੀ ਤਾਲਾਬੰਦੀ ਖ਼ਤਮ ਹੋਣ ‘ਤੇ ਇੰਗਲੈਂਡ ਕਰੇਗਾ ਮਜ਼ਬੂਤ ​​ਟੀਅਰ 3 ਸਿਸਟਮ ਵਿੱਚ ਪ੍ਰਵੇਸ਼

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਇੰਗਲੈਂਡ ਇਸ ਸਮੇਂ ਕੋਰੋਨਾਂ ਵਾਇਰਸ ਨਾਲ ਨਜਿੱਠਣ ਲਈ  ਰਾਸ਼ਟਰੀ ਤਾਲਾਬੰਦੀ ਦਾ ਸਾਹਮਣਾ ਕਰ ਰਿਹਾ ਹੈ ਜੋ ਕਿ 2 ਦਸੰਬਰ ਨੂੰ ਖਤਮ ਹੋ ਜਾਵੇਗੀ। ਇਸ ਤੋਂ ਅਗਲੇ ਪੜਾਅ ਬਾਰੇ ਡਾਉਨਿੰਗ ਸਟ੍ਰੀਟ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇੰਗਲੈਂਡ ਰਾਸ਼ਟਰੀ ਤਾਲਾਬੰਦੀ ਤੋਂ ਬਾਅਦ ਸਥਾਨਕ ਪਾਬੰਦੀਆਂ ਦੀ ਇਕ ਮਜ਼ਬੂਤ ​​ਤਿੰਨ-ਪੱਧਰੀ ਪ੍ਰਣਾਲੀ ਵਿੱਚ ਦਾਖਲ ਹੋਵੇਗਾ । ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤੋਂ ਸਰਦੀਆਂ ਦੀ ਯੋਜਨਾ ਬਾਰੇ ਉਮੀਦ ਕੀਤੀ ਜਾਂਦੀ ਹੈ, ਜਿਸ ਵਿੱਚ ਅਗਲੀ ਨੀਤੀ ਦੇ ਸੰਬੰਧ ਵਿੱਚ ਉਹ ਸੋਮਵਾਰ ਨੂੰ ਸੰਸਦ ਮੈਂਬਰਾਂ ਨੂੰ ਇਸਦਾ ਵਿਸਥਾਰ ਦੱਸ ਸਕਦੇ ਹਨ। ਜੌਹਨਸਨ ਦੁਆਰਾ ਰਾਸ਼ਟਰੀ ਤਾਲਾਬੰਦੀ ਦੌਰਾਨ ਹੋਏ ਲਾਭਾਂ ਦੀ ਰਾਖੀ ਲਈ ਸਥਾਨਕ ਪੱਧਰਾਂ ਨੂੰ ਮਜ਼ਬੂਤ ​​ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਪਰ ਇਸ ਨਵੀਂ ਪ੍ਰਣਾਲੀ ਵਿੱਚ ਪੱਬਾਂ ਅਤੇ ਰੈਸਟੋਰੈਂਟਾਂ ਦੇ 10 ਵਜੇ ਦੇ ਕਰਫਿਊ ਨੂੰ ਵਧਾ ਕੇ 11 ਵਜੇ ਤੱਕ ਕੀਤਾ ਜਾ ਸਕਦਾ ਹੈ। ਜੌਹਨਸਨ ਦੁਆਰਾ ਸੋਮਵਾਰ ਨੂੰ  ਸੰਸਦ ਵਿੱਚ ਇਸਦੀ ਘੋਸ਼ਣਾ ਕਰਨ ਤੋਂ ਪਹਿਲਾਂ ਐਤਵਾਰ ਨੂੰ ਮੰਤਰੀ ਮੰਡਲ ਵੱਲੋਂ ਯੋਜਨਾ ਉੱਤੇ ਵਿਚਾਰ ਵਟਾਂਦਰੇ ਅਤੇ ਦਸਤਖਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਨਵੀਂ ਯੋਜਨਾ ਇਹ ਤੈਅ ਕਰੇਗੀ ਕਿ ਕਿਵੇਂ ਲੋਕ ਆਪਣੇ ਕ੍ਰਿਸਮਿਸ ਨੂੰ ਬਿਤਾਉਣ ਦੇ ਯੋਗ ਹੋਣਗੇ, ਪਰ ਮੰਤਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤਿਉਹਾਰਾਂ ਦਾ ਮੌਸਮ ਆਮ ਦਿਨਾਂ ਨਾਲੋਂ ਵੱਖਰਾ ਰਹੇਗਾ ਅਤੇ ਕੁਝ ਪਾਬੰਦੀਆਂ ਦੇ ਲਾਗੂ ਹੋਣ ਦੀ ਵੀ ਉਮੀਦ ਹੈ। ਇਸ ਸੰਬੰਧੀ ਮੰਤਰੀ ਵੋਟ ਦੇ ਕੇ ਨਿਰਧਾਰਿਤ ਕਰਨਗੇ ਕਿ ਹਰੇਕ ਖੇਤਰ ਨੂੰ ਨਵੀਂ ਟਾਈਰਿੰਗ ਪ੍ਰਣਾਲੀ ਵਿੱਚ ਕਿਸ ਪੱਧਰ ‘ਤੇ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਿਗਿਆਨਕ ਸਲਾਹਕਾਰ ਵਾਇਰਸ ਦੀ ਮੌਜੂਦਗੀ ਬਾਰੇ ਸਪਸ਼ਟ ਹਨ ਇਸ ਲਈ ਖੇਤਰੀ ਪਾਬੰਦੀਆਂ ਤੋਂ ਬਿਨਾਂ ਇਹ ਟੀਕਿਆਂ ਅਤੇ ਸਮੂਹਕ ਟੈਸਟਾਂ ਦੇ ਪੂਰੀ ਤਰ੍ਹਾਂ ਲਾਗੂ  ਹੋਣ ਤੋਂ ਪਹਿਲਾਂ ਫਿਰ ਤੋਂ ਜ਼ਿਆਦਾ ਪੱਧਰ ਤੇ ਫੈਲ ਸਕਦਾ ਹੈ ਜਿਸ ਨਾਲ ਦੇਸ਼ ਦੀ ਤਰੱਕੀ ਫਿਰ ਤੋਂ ਖ਼ਤਰੇ ਵਿੱਚ ਪੈ ਸਕਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!