24.8 C
United Kingdom
Wednesday, June 24, 2026

More

    ਯੂਕੇ ਵਾਸੀਆਂ ਦੀ ਮਾਨਸਿਕ ਸਿਹਤ ਲਈ ਜਾਰੀ ਹੋਣਗੇ 500 ਮਿਲੀਅਨ ਪੌਂਡ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ ਮਹਾਂਮਾਰੀ ਦੇ ਸੰਕਟ ਦੌਰਾਨ ਲੋਕਾਂ ਨੂੰ ਮਾਨਸਿਕ ਤੌਰ ‘ਤੇ ਰੋਗਾਂ ਦਾ ਸਾਹਮਣਾ ਕਰਨਾ ਪਿਆ ਹੈ। ਲੋਕਾਂ ਨੂੰ ਮਾਨਸਿਕ ਤੰਦਰੁਸਤੀ ਦੇਣ ਲਈ ਸਰਕਾਰ ਆਪਣੀ ਕਮਰ ਕਸ ਰਹੀ ਹੈ।ਚਾਂਸਲਰ ਰਿਸ਼ੀ ਸੁਨਕ ਮਹਾਂਮਾਰੀ ਦੇ ਦੌਰਾਨ ਇਸ ਸਹਾਇਤਾ ਦੀ ਵੱਧਦੀ ਮੰਗ ਤੋਂ ਬਾਅਦ ਇੰਗਲੈਂਡ ਵਿੱਚ ਮਾਨਸਿਕ ਸਿਹਤ ਸੇਵਾਵਾਂ ਦੇ ਸਮਰਥਨ ਲਈ 500 ਮਿਲੀਅਨ ਪੌਂਡ ਦੇ ਪੈਕੇਜ ਦਾ ਐਲਾਨ ਕਰੇਨਗੇ। ਖਜ਼ਾਨਾ ਵਿਭਾਗ ਅਨੁਸਾਰ ਫੰਡ ਦਾ ਜ਼ਿਆਦਾਤਰ ਹਿੱਸਾ ਨੌਜਵਾਨਾਂ ਲਈ ਸੇਵਾਵਾਂ ਦੇ ਨਾਲ ਐਨ ਐਚ ਐਸ ਕਰਮਚਾਰੀਆਂ ਦੀ ਸਹਾਇਤਾ ਲਈ ਵੀ ਖਰਚ ਕੀਤਾ ਜਾਵੇਗਾ। ਇਸ ਸੰਬੰਧੀ ਬੁੱਧਵਾਰ  ਨੂੰ ਖਰਚੇ ਦੀ ਸਮੀਖਿਆ ਵਿੱਚ ਇਸ ਨਵੀਂ ਫੰਡਿੰਗ ਪ੍ਰਣਾਲੀ ਦੇ ਐਲਾਨ ਦੀ ਉਮੀਦ ਹੈ।ਹਾਲਾਂਕਿ ਇਹ ਫੰਡਿੰਗ ਸਿਰਫ ਇੰਗਲੈਂਡ ‘ਤੇ ਲਾਗੂ ਹੁੰਦੀ ਹੈ ਜਦਕਿ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ ਪ੍ਰਸ਼ਾਸਨ ਨੂੰ ਸਹਾਇਤਾ ਲਈ ਬਾਰਨੇਟ ਫਾਰਮੂਲੇ ਦੇ ਜ਼ਰੀਏ ਇਸ ਤਰ੍ਹਾਂ ਦੇ ਫੰਡ ਦੀ ਪ੍ਰਾਪਤੀ ਹੋਵੇਗੀ। ਖਜ਼ਾਨਾ ਵਿਭਾਗ ਦੇ ਅਨੁਸਾਰ ਇਹ ਪੈਕੇਜ ਗੰਭੀਰ ਮਾਨਸਿਕ ਬਿਮਾਰੀ ਵਾਲੇ ਲੋਕਾਂ ਲਈ ਵਾਧੂ ਸਹਾਇਤਾ, ਅਤੇ ਉਦਾਸੀ ਅਤੇ ਚਿੰਤਾ ਵਰਗੀਆਂ ਮਾਨਸਿਕ ਸਥਿਤੀਆਂ ਦਾ ਤੇਜ਼ੀ ਨਾਲ ਹੱਲ ਕਰਨ ਲਈ ਖਰਚ ਕੀਤਾ ਜਾਵੇਗਾ। ਸਰਕਾਰ ਦੇ ਅਨੁਮਾਨ ਅਨੁਸਾਰ ਮਾਨਸਿਕ ਬਿਮਾਰੀਆਂ ਲਈ ਪ੍ਰਤੀ ਸਾਲ 35 ਬਿਲੀਅਨ ਤੱਕ ਦੀ ਆਰਥਿਕਤਾ  ਖ਼ਰਚ ਹੁੰਦੀ ਹੈ ਅਤੇ ਉਮੀਦ ਹੈ ਕਿ ਇਸ ਮਹਾਂਮਾਰੀ ਦੇ ਦੌਰਾਨ ਇਸ ਨਵੇਂ ਆਰਥਿਕ ਪੈਕੇਜ ਨਾਲ ਮਾਨਸਿਕ ਸੇਵਾਵਾਂ ਦੀ ਵਾਧੂ ਮੰਗ ਨੂੰ ਹੱਲ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!