7.5 C
United Kingdom
Sunday, March 8, 2026

More

    ਬਠਿੰਡਾ ’ਚ ਗੋਲੀਆਂ ਮਾਰਕੇ ਇੱਕੋ ਪ੍ਰੀਵਾਰ ਦੇ ਤਿੰਨ ਜੀਆਂ ਦਾ ਕਤਲ

    ਅਸ਼ੋਕ ਵਰਮਾ
    ਬਠਿੰਡਾ,23ਨਵੰਬਰ2020:ਬਠਿੰਡਾ ਦੀ ਪਾਸ਼ ਕਲੋਨੀ ਕਮਲਾ ਨਹਿਰੂ ਨਗਰ ਦੇ ਐਨ ਅੰਦਰ ਸੰਘਣੀ ਅਬਾਦੀ ’ਚ ਇੱਕ ਹੀ ਪ੍ਰੀਵਾਰ ਦੇ ਤਿੰਨ ਜੀਆਂ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਲੋਨੀ ਦੀ ਕੋਠੀ ਨੰਬਰ 387 ’ਚ ਚਰਨਜੀਤ ਸਿੰਘ ਖੋਖਰ ,ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਲੜਕੀ ਸਿਮਰਨ ਉਰਫ ਗੁੱਡੂ ਦੇ ਸਿਰਾਂ ’ਚ ਗੋਲੀਆਂ ਮਾਰੀਆਂ ਗਈਆਂ ਜੋ ਉਹਨਾਂ ਦੀ ਮੌਤ ਦਾ ਕਾਰਨ ਬਣੀਆਂ ਹਨ। ਇਹ ਵਾਰਦਾਤ ਰਾਤ ਦੀ ਦੱਸੀ ਜਾ ਰਹੀ ਹੈ ਜਿਸ ਦਾ ਉਦੋਂ ਪਤਾ ਲੱਗਿਆ ਜਦੋਂ ਸਵੇਰ ਵੇਲੇ ਦੁੱਧ ਪਾਉਣ ਲਈ ਆਇਆ । ਮੌਕੇ ਤੇ ਹਾਜਰ ਲੋਕਾਂ ਨੇ ਦੱਸਿਆ ਕਿ ਦੁੱਧ ਲੈਣ ਲਈ ਕਿਸੇ ਨੇ ਕਾਫੀ ਦੇਰ ਦਰਵਾਜਾ ਨਾਂ ਖੋਹਲਿਆ ਤਾਂ ਦੋਧੀ ਨੇ ਗੁਆਂਢੀਆਂ ਨੂੰ ਦੱਸਿਆ ਜਿਹਨਾਂ ਮਿ੍ਰਤਕ ਚਰਨਜੀਤ ਸਿੰਘ ਦੇ ਨਵੀਂ ਬਸਤੀ ’ਚ ਰਹਿੰਦੇ ਰਿਸ਼ਤੇਦਾਰ ਨੂੰ ਜਾਣਕਾਰੀ ਦਿੱਤੀ। ਕਤਲ ਦੀ ਇਸ ਵਾਰਦਾਤ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਵੱਡੀ ਗੱਲ ਹੈ ਕਿ ਕਿਸੇ ਨੇ ਗੋਲੀਆਂ ਚੱਲਣ ਦੀ ਅਵਾਜ ਨਹੀਂ ਸੁਣੀ ਹੈ।
                          ਪੁਲਿਸ ਨੂੰ ਸੂਚਨਾ ਦੇਣ ਤੇ ਐਸਪੀ ਸਿਟੀ ਜਸਪਾਲ ਸਿੰਘ ਅਤੇ ਥਾਣਾ ਕੈਂਟ ਦੇ ਮੁੱਖ ਥਾਣਾਅਫਸਰ ਸਬ ਇੰਸਪੈਕਟਰ ਗੁਰਮੀਤ ਸਿੰਘ ਮੌਕੇ ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਨੇ ਕੋਠੀ ਦੇ ਅੰਦਰ ਪਈਆਂ ਲਾਸ਼ਾਂ ਦਾ ਜਾਇਜਾ ਲਿਆ। ਪੁਲਿਸ ਨੇ ਆਸ ਪਾਸ ਦੇ ਘਰਾਂ ਤੋਂ ਸੀਸੀਟੀਵੀ ਕੈਮਰਿਆਂ ਬਾਰੇ ਵੀ ਜਾਣਕਾਰੀ ਲਈ ਹੈ ਤਾਂ ਜੋ ਫੁੱਟੇਜ਼ ਤੋਂ ਕਤਲ ਸਬੰਧੀ ਕੋਈ ਸੁਰਾਗ ਹਾਸਲ ਕੀਤਾ ਜਾ ਸਕੇ। ਦੱਸਿਆ ਜਾਂਦਾ ਹੈ ਕਿ ਹੇਠਲੀ ਮੰਜਿਲ ਤੇ ਹੋਈ ਇਸ ਵਾਰਦਾਤ ਕਾਰਨ ਖੂਨ ਦਾ ਛੱਪੜ ਲੱਗਿਆ ਪਿਆ ਸੀ। ਮਿ੍ਰਤਕ ਦੇ ਪ੍ਰੀਵਾਰ ਨੇ ਜਰਮਨ ਸ਼ੈਫਰਡ ਕੁੱਤਾ ਵੀ ਰੱਖਿਆ ਹੋਇਆ ਹੈ ਜੋ ਉੱਪਰਲੀ ਮੰਜਿਲ ਤੇ ਬੈਠਾ ਸੀ। ਪੁਲਿਸ ਸੂਤਰ ਦੱਸਦੇ ਹਨ ਕਿ ਮੁਢਲੀ ਪੜਤਾਲ ’ਚ ਇਹ ਕਿਸੇ ਭੇਤੀ ਦਾ ਕਾਰਾ ਜਾਪਦਾ ਹੈੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਵਾਰਦਾਤ ਨਾਲ ਜੁੜੇ ਵੱਖ ਵੱਖ ਪਹਿਲੂਆਂ ਤੋਂ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
                          ਐਸਪੀ ਸਿਟੀ ਜਸਪਾਲ ਸਿੰਘ ਨੇ ਦੱਸਿਆ ਕਿ ਪ੍ਰੀਵਾਰ ਦੇ ਤਿੰਨਾਂ ਜੀਆਂ ਨੂੰ ਉਹਨਾਂ ਦੇ ਸਿਰ ’ਚ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੌਕੇ ਤੋਂ ਕੋਈ ਹਥਿਆਰ ਵਗੈਰਾ ਬਰਾਮਦ ਨਹੀਂ ਹੋਇਆ ਹੈ। ਉਹਨਾਂ ਡੂੰਘਾਈ ਨਾਲ ਪੜਤਾਲ ਦੀ ਗੱਲ ਵੀ ਆਖੀ ਹੈ। ਓਧਰ ਮਿ੍ਰਤਕ ਚਰਨਜੀਤ ਸਿੰਘ ਦੇ ਸਾਲੇ ਬਲਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰ ਵਕਤ ਕਰੀਬ 10 ਵਜੇ ਫੋਨ ਕਰਕੇ ਕਿਸੇ ਗੁਆਂਢੀ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਪਿੱਛੋਂ ਉਹ ਮੌਕੇ ਤੇ ਆਏ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਭਾਣਜਾ,ਚਰਨਜੀਤ ਸਿੰਘ ਦਾ ਲੜਕਾ ਮਨਪ੍ਰੀਤ ਸਿੰਘ ਇੰਗਲੈਂਡ ਰਹਿੰਦਾ ਹੈ ਜਿਸ ਨੂੰ ਸੂਚਨਾ ਦਿੱਤੀ ਜਾ ਰਹੀ ਹੈ। ਮੌਕੇ ਤੇ ਪੁੱਜੇ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੇ ਵਲੰਟੀਅਰ ਟੇਕ ਚੰਦ ਦੀ ਅਗਵਾਈ ਹੇਠ ਵਲੰਟੀਅਰਾਂ ਹਰਬੰਸ ਸਿੰਘ,ਮਨੀਕਰਨ ਅਤੇ ਰਜਿੰਦਰ ਸਿੰਘ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ’ਚ ਭਿਜਵਾਇਆ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!