ਰਜਨੀ ਵਾਲੀਆ
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਝੂਠੇ ਹੋਣ ਜਿਹੜੇ ਮੁੱਲ ਨਾ,
ਪਾਉਣ ਵਡਿਆਈ ਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਜੇ ਕੋਈ ਤੇਰੀ ਕੀਤੀ ਹੋਈ,
ਭੋਰਾ ਵੀ ਜਾਣੇ ਨਾ |
ਜੇ ਕੋਈ ਬੇਕਦਰਾ ਤੇਰੀ,
ਕਦਰ ਪਛਾਣੇ ਨਾ |
ਮੁੱਲ ਨਾ ਜੇ ਪੈਂਦਾ ਦਿਸੇ,
ਤਾਂ ਪਾਸਾ ਵੱਟ ਜਾਈਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਸੱਚ ਜੋ ਕਮਾਉਂਦੇ ਨੇ,
ਉਹਦੇ ਚ ਭਲਾਈ ਏ |
ਉਹਦੀ ਦਰਗਾਹੇ ਤਾਂ,
ਝੂਠਿਆਂ ਦੀ ਵੀ ਮਨਾਈ ਏ |
ਬਹੁਤਾ ਨਾ ਲੋਚੀਏ ਜੋ,
ਮਿਲੇ ਉਹੀ ਖਾਈਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਜਿਹੜਾ ਤੇਰੀ ਗੱਲ ਤੇ,
ਬੜੀ ਸੋਹਣੀ ਗੱਲ ਦਏ |
ਜਿਹੜਾ ਰੁੱਖ ਬਾਰਾਂ ਮਾਂਹ,
ਮਿੱਠਾ-ਮਿੱਠਾ ਫਲ ਦਏ |
ਫਲ ਵਾਲਾ ਬੂਟਾ ਹੋਵੇ,
ਕਦੇ ਨਈਂ ਸ਼ੰਗਾਈ ਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਤੂੰ ਜਿੰਦੇ ਦਿਲ ਵਾਲਾ ਦਰਦ,
ਜੇ ਨਿਰਮੋਹੇ ਨੂੰ ਸੁਣਾਵੇਂਗੀ |
ਉਸਨੂੰ ਫਰਕ ਨਈ ਪੈਣਾ ਤੂੰ,
ਧੱਕੇ-ਠੇਡੇ ਹੀ ਖਾਏਂਗੀ |
ਨਿਰਮੋਹਿਆਂ ਨੂੰ ਫਰਕ ਨਈਂ,
ਪੈਂਦਾ ਰੁਸਵਾਈ ਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਇੱਕ ਦੁੱਖ ਹੋਵੇ ਤਾਂ,
ਆਪੇ ਆ ਜਾਏ ਜਰਨਾ |
ਹੋਵੇ ਪੰਡ ਦੁੱਖਾਂ ਦੀ,
ਤਾਂ ਫੇਰ ਕੀ ਏ ਕਰਨਾ |
ਡਾਢਿਆਂ ਨੂੰ ਕਦੇ ਵੀ,
ਦੁੱਖ ਨਈਂ ਸੁਣਾਈ ਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਹੱਕ ਓਈਓ ਹੀ ਜਤਾਵੇ,
ਆਪਣਾਂ ਜੋ ਸਮਝੇ |
ਤੈਨੂੰ ਕੋਈ-ਕੋਈ ਜਾਣਦਾ,
ਏ ਮੌਲਾ ਦੀਏ ਰਮਜੇ਼ |
ਹੱਕ ਬੱਸ ਆਪਣੀ ਹੀ,
ਚੀਜ ਤੇ ਜਤਾਈ ਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਤੇਰੇ ਅਹਿਸਾਸਾਂ ਦਾ,
ਜਿਨੂੰ ਭੋਰਾ ਅਹਿਸਾਸ ਨਈਂ |
ਜੋ ਤੈਨੂੰ ਦੁਖੀ ਵੇਖ ਹੱਸਦਾ ਏ,
ਭੋਰਾ ਵੀ ਉਦਾਸ ਨਈਂ |
ਜੋ ਗਮ ਦੇ ਕੇ ਪੁੱਛਦਾ ਏ,
ਕਿੱਦਾਂ ਦੱਸ ਖਾਈ ਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਜਿਹੜਾ ਪੈਰ-ਪੈਰ ਉੱਤੇ,
ਹੋਵੇ ਦਾਅ ਲਾਉਣੇ ਜਾਣਦਾ |
ਜੋ ਹੋਵੇ ਜ਼ਜ਼ਬਾਤਾਂ ਦੇ,
ਭਾਅ ਲਾਉਣੇ ਜਾਣਦਾ |
ਓਸ ਖਾਈਏ ਨਾ ਵਿਸਾਹ ਕਦੇ,
ਛਾਤਰ ਜਾਂ ਦਾਈ ਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |
ਕੁਝ ਤੈਨੂੰ ਪਾਉਣ ਲਈ,
ਗਵਾਉਣਾ ਵੀ ਪਵੇਗਾ |
ਜੇ ਲਾਲ ਹੋਏ ਗੋਦੀ ਚ,
ਲੁਕਾਉਣਾ ਵੀ ਪਵੇਗਾ |
ਰਜਨੀ ਪਤਾ ਡੁੱਬਕੇ ਹੀ ਲਗਦਾ,
ਏ ਖੂਹ ਦੀ ਗਹਿਰਾਈ ਦਾ |
ਝੂਠਿਆਂ ਦੇ ਨਾਲ ਕਦੇ,
ਸੱਚ ਨਈਂ ਕਮਾਈ ਦਾ |