7.5 C
United Kingdom
Sunday, March 8, 2026

More

    ਸਹਾਇਤਾ ਸੰਸਥਾ ਦੀ ‘ਵਰਚੂਅਲ ਮਹਿਫਲ ਨਾਈਟ’ 22 ਨਵੰਬਰ ਨੂੰ ਹੋਵੇਗੀ

    ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਕਈ ਸਾਲਾ ਤੋਂ ਸਹਾਇਤਾ ਸੰਸਥਾ ਸਮਾਜ ਦੇ ਇਕ ਲੋੜਵੰਦ ਵਰਗ ਦੀ ਬਾਂਹ ਫੜਦੀ ਆਈ ਹੈ। ਸੰਸਥਾ ਵਲੋਂ ਕੀਤੀ ਗਈ ਹਰ ਕਾਰਗੁਜ਼ਾਰੀ ਸਮਾਜ ਲਈ ਮਹੱਤਵਪੂਰਣ ਹੈ ਰਹੀ ਹੈ ਉਹ ਚਾਹੇ ਬੱਚਿਆਂ ਨੂੰ ਸਿਖਿਅਤ ਕਰਨਾ ਹੋਵੇ, ਕਿਸਾਨ ਖੁਦਕੁਸ਼ੀਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨਾ ਹੋਵੇ, ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਸਕੂਲ ਇਮਾਰਤਾਂ ਦੁਬਾਰਾ ਬਣਾਉਣਾ ਹੋਵੇ, ਸਿਹਤ ਕੈਂਪਾਂ ਦੀ ਮੇਜ਼ਬਾਨੀ ਕਰਨਾ ਹੋਵੇ ਤੇ ਜਾਂ ਲੋੜੀਂਦੀਆਂ ਲਈ ਪੀ.ਪੀ.ਈ. ਦੀ ਮੰਗ ਪੂਰਾ ਕਰਨਾ ਹੋਵੇ ਹਰ ਪਾਸੇ ਸਹਾਇਤਾ ਸੰਸਥਾ ਨੇ ਸਮਾਜ ਦੀ ਸਹਾਇਤਾ ਕੀਤੀ ਹੈ। ਸਹਾਇਤਾ ਸੰਸਥਾ ਦੇ ਸਰਗਰਮ ਮੈਂਬਰ ਸ. ਸਰੂਪ ਸਿੰਘ ਝੱਜ ਨੇ ਲਿਖਤੀ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਸਥਾ ਵਲੋਂ 22 ਨਵੰਬਰ ਨੂੰ ਸ਼ਾਮ 5 ਵਜੇ (8 ਸ਼ਾਮ ਈ.ਐੱਸ.ਟੀ, 6:30 ਸ਼ਾਮ ਆਈ.ਐੱਸ.ਟੀ.) ਵਜੇ ਇਕ ‘ਵਰਚੂਅਲ ਮਹਿਫਲ ਨਾਈਟ’ ਅਯੋਜਿਤ ਕੀਤੀ ਜਾ ਰਹੀ ਹੈ। ਇਸ ਵਿਚ ਸ਼ਾਮਿਲ ਹੋਣ ਲਈ ਨਿੱਘਾ ਸੱਦਾ ਦਿੱਤਾ ਗਿਆ ਹੈ। ਇਸ ਨਾਈਟ ਨੂੰ ਫੇਸਬੁੱਕ ਅਤੇ ਯੂ-ਟਿਊਬ ‘ਤੇ ਵੇਖਿਆ ਜਾ ਸਕਦਾ ਹੈ। ਕਿਸੇ ਵੀ ਜਾਣਕਾਰੀ ਲਈ info0sahaita.org ਤੇ ਈਮੇਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ ਜਾਂ ਫੋਨ ਨੰਬਰ +1 (916) 246-6088 ‘ਤੇ ਕਾਲ ਕੀਤੀ ਜਾ ਸਕਦੀ ਹੈ। ਸਮੂੰਹ ਪ੍ਰਬੰਧਕਾਂ ਵੱਲੋਂ ਆਪ ਸਭ ਨੂੰ ਸੰਸਥਾ ਦੇ ਪ੍ਰੋਗਰਾਮ ਨੂੰ ਦੇਖਣ ਅਤੇ ਸੰਥਥਾ ਨਾਲ ਜੁੜਨ ਦੀ ਅਪੀਲ ਕੀਤੀ ਜਾਂਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!