ਦੁੱਖਭੰਜਨ ਸਿੰਘ ਰੰਧਾਵਾ
035192036369
ਉਮਰ ਭਰ ਕੱਢਲਾਂਗਾ ਮੈਂ,
ਤੇਰੀ ਤਸਵੀਰ ਸਹਾਰੇ |
ਠਿੱਲਣੈਂ ਇੱਕ ਵਾਰ ਝਨਾ ਵਿੱਚ,
ਮੈਂ ਭਾਵੇਂ ਲੱਗਾਂ ਨਾ ਕਿਨਾਰੇ |
ਉਮਰ ਭਰ ਕੱਢਲਾਂਗਾ ਮੈਂ,
ਤੇਰੀ ਤਸਵੀਰ ਸਹਾਰੇ |
ਤੇਰੇ ਦਿਲ ਚੋਂ ਜੋ ਨਿਕਲੀ,
ਉਹ ਆਵਾਜ ਮੈ ਬਣਨੈਂ |
ਜੋ ਚੌਕੰਨਾਂ ਰਹਿੰਦਾ ਏ,
ਉਹ ਬਾਜ਼ ਮੈਂ ਬਣਨੈਂ |
ਮੈਂ ਕੱਢ ਲਊਂ ਜਿੰਦਗੀ,
ਇੱਕ ਤੀਰ ਸਹਾਰੇ |
ਉਮਰ ਭਰ ਕੱਢਲਾਂਗਾ ਮੈਂ,
ਤੇਰੀ ਤਸਵੀਰ ਸਹਾਰੇ |
ਮੈਂ ਗੁਲਾਮੀ ਕੀਤੀ ਨਈਂ,
ਪਰ ਗੁਲਾਮੀ ਕਰ ਲਵਾਂਗਾ |
ਮੈਂ ਕਦੇ ਜਿੱਤ ਕੇ ਹਰਿਆ ਨਈਂ,
ਚੱਲ ਉਹ ਵੀ ਹਰ ਲਵਾਂਗਾ |
ਪਰ ਮੈਂ ਬੇਪੀਰਾ ਨਈਂ,
ਕੱਢੂੰਗਾ ਪੀਰ ਸਹਾਰੇ |
ਉਮਰ ਭਰ ਕੱਢਲਾਂਗਾ ਮੈਂ,
ਤੇਰੀ ਤਸਵੀਰ ਸਹਾਰੇ |
ਤੇਰੀਆਂ ਅੱਖਾਂ ਅੱਗੇ ਨੀ,
ਜਦੋਂ ਸੂਲਾਂ ਤੇ ਤੁਰਿਆ |
ਨੀ ਜਦੋਂ ਸੋਹਣੀ ਦੇ ਘੜੇ,
ਵਾਂਗੂ ਝਨਾ ਦੇ ਵਿੱਚ ਖੁਰਿਆ |
ਬਸ ਰਾਂਝੇ ਦੀ ਵੀ ਨਿੱਕਲਨੀ,
ਸੀ ਹੀਰ ਸਹਾਰੇ |
ਉਮਰ ਭਰ ਕੱਢਲਾਂਗਾ ਮੈਂ,
ਤੇਰੀ ਤਸਵੀਰ ਸਹਾਰੇ |
ਬਿਨ ਤੇਰੀ ਦੀਦ ਦੇ ਮੈਂ,
ਅਵਾਜਾਰ ਜਿਹਾ ਰਹਿੰਨਾ |
ਜਿੱਤ ਦਾ ਪਰਚਮ ਵੇਖਦਾਂ,
ਪਰ ਹਾਰ ਜਿਹਾ ਰਹਿੰਨਾ |
ਬਹੁਤਾ ਚਿਰ ਨਈ ਨਿਕਲਣਾ,
ਨੀ ਮੇਰਾ ਸਰੀਰ ਸਹਾਰੇ |
ਉਮਰ ਭਰ ਕੱਢਲਾਂਗਾ ਮੈਂ,
ਤੇਰੀ ਤਸਵੀਰ ਸਹਾਰੇ |
ਏਨੀ ਮੁਸ਼ਕਿਲ ਹੈ ਕਿ,
ਤੈਨੂੰ ਦੱਸ ਨਹੀ ਸਕਦਾ |
ਖੁਸੀ਼ਆਂ ਮੈਨੂੰ ਮਿਲਦੀਆਂ,
ਨਈ ਮੈ ਹੱਸ ਨਹੀ ਸਕਦਾ |
ਦੁੱਖਭੰਜਨ ਕੱਢ ਲਊਗਾ,
ਰਾਹਾਂ ਦੇ ਕਰੀਰ ਸਹਾਰੇ |
ਉਮਰ ਭਰ ਕੱਢਲਾਂਗਾ ਮੈਂ,
ਤੇਰੀ ਤਸਵੀਰ ਸਹਾਰੇ |