3.8 C
United Kingdom
Friday, March 6, 2026

More

    ਆਸਟ੍ਰੇਲੀਅਨ ਲੇਖਕ ਸਭਾ ਬ੍ਰਿਸਬੇਨ ਵੱਲੋਂ ਗੁਰਦਿਆਲ ਰੌਸ਼ਨ ਸੰਪਾਦਿਤ ਕਿਤਾਬ ‘ਸ਼ਿਅਰ ਪੰਜਾਬੀ’ ਲੋਕ ਅਰਪਿਤ

    (ਹਰਜੀਤ ਲਸਾੜਾ, ਬ੍ਰਿਸਬੇਨ 15 ਨਵੰਬਰ) ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਸਾਹਿਤ ਪ੍ਰਤੀ ਕਾਰਜਸ਼ੀਲ ਸੰਸਥਾ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਦੀਵਾਲੀ ਦਿਵਸ ‘ਤੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਸੰਪਾਦਿਤ ਕਿਤਾਬ ‘ਸ਼ਿਅਰ ਪੰਜਾਬੀ’ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਸਾਹਤਿਕ ਬੈਠਕ ‘ਚ ਨਵੇਂ ਪੰਜਾਬੀ ਲੇਖਕਾਂ ਅਤੇ ਗੀਤਕਾਰਾਂ ਨੂੰ ਖਾਸ ਸੱਦਾ ਦਿੱਤਾ ਗਿਆ। ਸਭਾ ਦੇ ਬੁਲਾਰੇ ਵਰਿੰਦਰ ਅਲੀਸ਼ੇਰ ਵੱਲੋਂ ਸਮੁੱਚੇ ਸਾਹਿਤਕ ਜਗਤ ਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਲਈ ਵਧਾਈ ਦਿੱਤੀ ਗਈ। ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਵੱਲੋਂ ਪੁਸਤਕ ‘ਸ਼ਿਅਰ ਪੰਜਾਬੀ’ ਬਾਰੇ ਪਰਚਾ ਪੜ੍ਹਿਆ ਗਿਆ। ਡਾਕਟਰ ਅੰਬੇਦਕਰ ਸੁਸਾਇਟੀ ਦੇ ਬੁਲਾਰੇ ਬਲਵਿੰਦਰ ਮੋਰੋਂ ਵੱਲੋਂ ਸਭਾ ਦੀਆਂ ਗਤੀਵਿਧੀਆਂ ਲਈ ਸਭਾ ਨੂੰ ਹਰ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਤੇ ਕਿਹਾ ਕਿ ਸਾਹਿਤ ਇਨਸਾਨ ਵਿੱਚ ਸੂਖਮਤਾ ਭਰਦਾ ਹੈ ਅਤੇ ਵਿਦੇਸ਼ਾਂ ‘ਚ ਪੰਜਾਬੀ ਭਾਈਚਾਰੇ ਨੂੰ ਸਾਹਿਤ ਨਾਲ ਜੋੜਨਾ ਸਮੇਂ ਦੀ ਮੰਗ ਹੈ। ਪੰਜਾਬੀ ਭਾਈਚਾਰੇ ਦੀ ਸੇਵਾ ਅਤੇ ਸਮਾਜਿਕ ਗਤੀਵਿਧੀਆਂ ਲਈ ਸਰਗਰਮ ‘ਮਾਝਾ ਯੂਥ ਕਲੱਬ ਬ੍ਰਿਸਬੇਨ’ ਦੇ ਮੁੱਖ ਆਹੁਦੇਦਾਰਾਂ ਨੇ ਇਸ ਬੈਠਕ ‘ਚ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਉਪਰੰਤ ਸੰਸਥਾ ਵੱਲੋਂ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਅਤੇ ਸਮਾਜਿਕ ਗਤੀਵਿਧੀਆਂ ਲਈ ਕਲੱਬ ਦੇ ਪ੍ਰਧਾਨ ਬਲਰਾਜ ਸਿੰਘ ਸੰਧੂ ਤੇ ਜੱਗਾ ਵੜੈਚ ਦੀ ਹਾਜ਼ਰੀ ‘ਚ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।


    ਇਸ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਇਸ ਤੋਂ ਇਲਾਵਾ ਰਣਜੀਤ ਸਿੰਘ, ਜਤਿੰਦਰ ਪਾਲ ਸਿੰਘ, ਅਤਿੰਦਰਪਾਲ ਸਿੰਘ, ਮਨ ਖਹਿਰਾ,
    ਸ਼ਾਇਰ ਗੁਰਵਿੰਦਰ, ਗੀਤਕਾਰ ਹੈਪੀ ਚਾਹਲ, ਕਵਿਤਰੀ ਹਰਜੀਤ ਕੌਰ ਸੰਧੂ, ਹਰਮਨਦੀਪ, ਕਵੀ/ਗੀਤਕਾਰ ਸੁਰਜੀਤ ਸੰਧੂ, ਟਿੱਪਣੀਕਾਰ ਦੇਵ ਸਿੱਧੂ ਅਤੇ ਬੱਚਿਆਂ ‘ਚ ਐਸ਼ਮੀਤ ਤੇ ਸੁੱਖਮਨ ਨੇ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ। ਮੰਚ ਸੰਚਾਲਨ ਹਿੰਦੀ ਸ਼ਾਇਰਾ ਵਿਭਾਵਰੀ ਵੱਲੋਂ ਨਿਭਾਇਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!