3.2 C
United Kingdom
Friday, March 6, 2026

More

    ਕਾਵਿ ਰੇਖਾ ਚਿੱਤਰ ਗੁਰਬਾਜ ਸਿੰਘ ਛੀਨਾ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਗੁਰਬਾਜ ਲਿਖਾਰੀ ਚੋਟੀ ਦਾ,
    ਜਿਸਨੂੰ ਸ਼ਬਦਾਂ ਨਾਲ ਪਿਆਰ |
    ਜਿਸਨੂੰ ਸੱਚ ਤੇ ਮਾਣ ਹੈ,
    ਤੇ ਝੂਠ ਤੇ ਨਈਂ ਇਤਬਾਰ |
    ਗੁਰਬਾਜ ਲਿਖਾਰੀ ਚੋਟੀ ਦਾ,
    ਜਿਸਨੂੰ ਸ਼ਬਦਾਂ ਨਾਲ ਪਿਆਰ |

    ਮਲੂਕ ਸਿੰਘ ਦਾ ਪੁੱਤਰ ਪਿਆਰਾ,
    ਮਿਹਨਤਕਸ਼ ਹੈ ਤੇ ਅਲਬੇਲਾ |
    ਲਿਖਣ ਪੜਨ ਦਾ ਆਦੀ ਡਾਢਾ,
    ਤੇ ਹੈ ਗੁਰੂ ਨਾਨਕ ਜੀ ਦਾ ਚੇਲਾ |
    ਜੋ ਲਿਖਤਾਂ ਰਚਦੈ ਸੋਹਣੀਆਂ,
    ਤੇ ਨਾਲੇ ਸੋਹਣਾ ਏ ਸਰਦਾਰ |
    ਗੁਰਬਾਜ ਲਿਖਾਰੀ ਚੋਟੀ ਦਾ,
    ਜਿਸਨੂੰ ਸ਼ਬਦਾਂ ਨਾਲ ਪਿਆਰ |

    ਜੋ ਤੁਫਾਨਾਂ ਨੂੰ ਡੱਕ ਲੈਂਦਾ ਤੇ,
    ਸਭ ਦੇ ਕੰਮ ਆਵਣ ਦਾ ਆਦੀ |
    ਜਿਸ ਵਿਹੜੇ ਵਿੱਚ ਪੈਰ ਪਾ ਦੇਵੇ,
    ਉਥੇ ਹੋਵਣ ਨਾ ਦੇਵੇ ਬਰਬਾਦੀ |
    ਜੋ ਸਭਨੂੰ ਲਾ ਕਿਨਾਰੇ ਰੱਖਦਾ,
    ਵਿੱਚ ਛੱਡਦਾ ਨਹੀਂ ਮਝਧਾਰ |
    ਗੁਰਬਾਜ ਲਿਖਾਰੀ ਚੋਟੀ ਦਾ,
    ਜਿਸਨੂੰ ਸ਼ਬਦਾਂ ਨਾਲ ਪਿਆਰ |

    ਦੋ ਭੈਣਾਂ ਨੇ ਗੁਰਬਾਜ ਦੀਆਂ,
    ਤੇ ਚਾਰ ਨੇ ਕੁੱਲ ਵੀਰ |
    ਖੁਦ ਗੁਰਬਾਜ ਸਿੰਘ ਹੀਰਾ ਸਿੰਘ,
    ਦਿਲਬਾਗ ਸਿੰਘ ਅਤੇ ਕਸ਼ਮੀਰ |
    ਭੈਣਾਂ ਚਰਨਜੀਤ,ਮਨਜੀਤ ਕੌਰ,
    ਵਿੱਚ ਆਉਦੀਆਂ ਨੇ ਪਰਿਵਾਰ |
    ਗੁਰਬਾਜ ਲਿਖਾਰੀ ਚੋਟੀ ਦਾ,
    ਜਿਸਨੂੰ ਸ਼ਬਦਾਂ ਨਾਲ ਪਿਆਰ |

    ਗੁਰਬਾਜ ਸੋਚ ਫਕੀਰਾਂ ਵਾਲੀ ਰੱਖੇ,
    ਦਿਲ ਰੱਖਦਾ ਸ਼ਾਹੂਕਾਰ ਜਿਆ |
    ਵਰਕਿਆਂ ਤੇ ਸ਼ਬਦੀ ਖੇਤੀ ਕਰਦਾ,
    ਕਲਮ ਉਸ ਲਈ ਹਥਿਆਰ ਜਿਆ |
    ਥੋੜੀ ਕੀਤਿਆਂ ਬੇਗਾਨਿਆਂ ਤੇ,
    ਕਦੇ ਕਰਦਾ ਨਹੀਂ ਇਤਬਾਰ |
    ਗੁਰਬਾਜ ਲਿਖਾਰੀ ਚੋਟੀ ਦਾ,
    ਜਿਸਨੂੰ ਸ਼ਬਦਾਂ ਨਾਲ ਪਿਆਰ |

    ਨੇਂ ਜਿੰਦਗੀ ਵਿੱਚ ਖੁਸ਼ਹਾਲੀਆਂ,
    ਸਾਥਣ ਗੁਰਪੀ੍ਤ ਦੇ ਨਾਲ |
    ਅਕਾਲਜੋਤ ਹੈ ਧੀ ਪਿਆਰੀ ਤੇ,
    ਜਸਕਰਨ ਸਿੰਘ ਸੋਹਣਾ ਲਾਲ |
    ਸੰਗ ਪਰਿਵਾਰ ਦਾ ਮਾਣਦਿਆਂ,
    ਗੁਰਬਾਜ ਨੂੰ ਲੱਗੇ ਨਾ ਭਾਰ |
    ਗੁਰਬਾਜ ਲਿਖਾਰੀ ਚੋਟੀ ਦਾ,
    ਜਿਸਨੂੰ ਸ਼ਬਦਾਂ ਨਾਲ ਪਿਆਰ |

    ਤੋਲਾ ਨੰਗਲ ਪਿੰਡ ਹੈ ਕਰੀ ,
    ਸੀ ਬਚਪਨ ਵਿੱਚ ਜਿੱਥੇ ਮੌਜ |
    ਉਹੀ ਗਲੀਆਂ ਉਹੀ ਪਿੰਡ ਹੈ,
    ਲੰਘਦਾ ਯਾਦਾਂ ਕੋਲੋਂ ਹਰ-ਰੋਜ਼ |
    ਉਹੀ ਮੱਝਾਂ ਨੇ ਉਹੀ ਹਵੇਲੀਆਂ,
    ਉਹੀ ਕੱਪੜੇ ਟੰਗਣ ਵਾਲੀ ਤਾਰ |
    ਗੁਰਬਾਜ ਲਿਖਾਰੀ ਚੋਟੀ ਦਾ,
    ਜਿਸਨੂੰ ਸ਼ਬਦਾਂ ਨਾਲ ਪਿਆਰ |

    ਗੁਰਬਾਜ,ਦੁੱਖਭੰਜਨ ਨੂੰ ਹੈ ਜਾਣਦਾ,
    ਤੇ ਕਰਦਾ ਮਿੱਤਰਾਂ ਨਾਲ ਪਿਆਰ |
    ਮੁੱਖਤਾਰ ਸਿੰਘ,ਗੁਰਚਰਨ ਸੰਧੂ,ਸੰਦੀਪ
    ਸਿੰਘ,ਧਰਵਿੰਦਰ ਔਲਖ ਜਿਹੇ ਯਾਰ |
    ਦੇਖੋ ਕਿੰਨੀ ਪਿਆਰੀ ਗੁਰਬਾਜ ਦੀ,
    ਹੈ ਮਿੱਤਰਾਂ ਦੀ ਗੁਲਜਾ਼ਰ |
    ਗੁਰਬਾਜ ਲਿਖਾਰੀ ਚੋਟੀ ਦਾ,
    ਜਿਸਨੂੰ ਸ਼ਬਦਾਂ ਨਾਲ ਪਿਆਰ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!