24.8 C
United Kingdom
Wednesday, June 24, 2026

More

    ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਡੋਨਾਲਡ ਟਰੰਪ ਘਿਰ ਸਕਦੇ ਹਨ 6 ਮਕੱਦਮਿਆਂ ‘ਚ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 11 ਨਵੰਬਰ 2020

    ਰਾਸ਼ਟਰਪਤੀ ਚੋਣਾਂ ਵਿੱਚ ਹਾਰ ਜਾਣ ਤੋਂ ਬਾਅਦ ਡੋਨਾਲਡ ਟਰੰਪ 71 ਦਿਨਾਂ ਵਿੱਚ ਦੁਬਾਰਾ ਸਧਾਰਨ ਡੋਨਾਲਡ ਟਰੰਪ ਬਣ ਜਾਣਗੇ। ਇੰਨਾ ਹੀ ਨਹੀਂ ਟਰੰਪ ਤੇ ਅੱਧੀ ਦਰਜਨ ਕੇਸ ਚੱਲ ਰਹੇ ਕੇਸ ਹਨ ਅਤੇ ਉਹਨਾਂ ਨੂੰ ਕਾਨੂੰਨੀ ਪੱਧਰਾਂ ਵਿੱਚ ਰੱਖਣਾ ਅਜੇ ਵੀ ਵਿਚਾਰ ਅਧੀਨ ਹੈ। ਇਸਦੇ ਨਾਲ ਹੀ
    ਟਰੰਪ ਦੇ ਰਾਸ਼ਟਰਪਤੀ ਸਮੇਂ ਦੌਰਾਨ ਕਾਫੀ ਕਾਨੂੰਨੀ ਗੜਬੜੀਆਂ ਵੀ ਹੋਈਆਂ ਹਨ ਜਿਸ ਨਾਲ ਟਰੰਪ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ। ਡੋਨਾਲਡ ਟਰੰਪ ਨਾਲ ਜੁੜੇ ਪੈਂਡਿੰਗ ਮੁਕੱਦਮੇ ਕੁੱਝ ਇਸ ਤਰ੍ਹਾਂ ਹਨ-
    1.ਮੈਨਹੱਟਨ ਜ਼ਿਲ੍ਹਾ ਅਟਾਰਨੀ ਦੁਆਰਾ ਟਰੰਪ ਸੰਗਠਨ
    ਦੇ ਅੰਦਰੂਨੀ ਵਿੱਤੀ ਕਾਰਜਾਂ ਦੀ ਜਾਂਚ ਦਾ ਕੇਸ, ਜਿਸ ਵਿੱਚ
    ਟਰੰਪ ਨਾਲ 2016 ਦੀਆਂ ਚੋਣਾਂ ਦੌਰਾਨ ਕਈ ਰਕਮਾਂ ਦੀ ਅਦਾਇਗੀ ਦੇ ਸੰਬੰਧ ਵਿਚ ਕਈ ਸਵਾਲ ਖੜ੍ਹੇ ਹੋਏ ਸਨ।

    1. ਨਿਊਯਾਰਕ ਰਾਜ ਦੇ ਅਟਾਰਨੀ ਜਨਰਲ ਦਾ ਟਰੰਪ ਦੀ ਜਾਇਦਾਦ ਸੰਬੰਧੀ ਜਾਂਚ ਦਾ ਕੇਸ।ਇਸ ਸਮੇਂ ਦੌਰਾਨ ਟਰੰਪ ਨੇ ਫੋਰਬਸ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਸੂਚੀਬੱਧ ਹੋਣ ਦੀ ਕੋਸ਼ਿਸ਼ ਕੀਤੀ ਸੀ।
    2. ਮੈਰੀਲੈਂਡ ਅਤੇ ਵਾਸ਼ਿੰਗਟਨ, ਡੀ.ਸੀ. ਦੇ ਅਟਾਰਨੀ ਜਨਰਲ ਦਾ ਏਮੂਲੇਮੈਂਟ ਕਲਾਜ਼ ‘ਤੇ ਮੁਕੱਦਮਾ।
    3. ਈ ਜੀਨ ਕੈਰਲ ਦਾ ਮਾਣਹਾਨੀ ਮੁਕੱਦਮਾ ,ਜਿਸ ਵਿੱਚ
      ਟਰੰਪ ਤੇ 1990 ਵਿੱਚ ਬਲਾਤਕਾਰ ਦਾ ਦੋਸ਼ ਹੈ।
    4. ਸਮਰ ਜ਼ੇਰਵਸ ਦਾ ਮਾਣਹਾਨੀ ਦਾ ਮੁਕੱਦਮਾ।
    5. ਮੈਰੀ ਟਰੰਪ ਦਾ ਮੁਕੱਦਮਾ ਜਿਸ ਵਿੱਚ ਰਾਸ਼ਟਰਪਤੀ ਦੀ ਭਤੀਜੀ ਦੁਆਰਾ ਧੋਖਾਧੜੀ ਦਾ ਮਾਮਲਾ ਹੈ।
      ਇਹਨਾਂ ਸਾਰੇ ਮੁਕੱਦਮਿਆਂ ਦੇ ਨਾਲ ਟਰੰਪ ਤੇ ਸਾਲ 2016 ਦੀਆਂ ਚੋਣਾਂ ਦੀ ਜਾਂਚ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਜਾ ਸਕਦਾ ਹੈ ਪਰ ਇਹ ਜਾਣਨਾ ਅਸੰਭਵ ਹੈ ਕਿ ਕੀ ਇਹਨਾਂ ਵਿੱਚੋਂ ਕੋਈ ਵੀ ਮੁਕੱਦਮਾ ਟਰੰਪ ਲਈ ਅਸਲ ਖਤਰੇ ਵਜੋਂ ਉਭਰੇਗਾ ਜਾਂ ਨਹੀਂ।
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!