ਪਰਥ ( ਸਤਿੰਦਰ ਸਿੰਘ ਸਿੱਧੂ)
ਸਕਾਟਲੈਂਡ ਦੀ ਫ਼ਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਅੱਜ ਸੰਸਦ ਵਿਚ ਐਲਾਨ ਕੀਤਾ ਕਿ ਟੇਸਾਇਡ ਅਤੇ ਫਾਇਫ ਦੇ ਖੇਤਰਾਂ ਵਿੱਚ ਕੋਵਿਡ-19 ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਐਂਗਸ, ਫਾਈਫ, ਅਤੇ ਪਰਥ ਅਤੇ ਕਿਨਰੋਸ ਦੇ ਸਾਰੇ ਖੇਤਰ ਦੀ ਤਾਲਾਬੰਦੀ ਸ਼ੁੱਕਰਵਾਰ ਤੋਂ ਪੱਧਰ ਦੋ ਤੋਂ ਵਧਾ ਕੇ ਪੱਧਰ ਤਿੰਨ ਕਰ ਦਿਤੀ ਜਾਏਗੀ। ਭਾਸ਼ਣ ਵਿੱਚ ਉਨ੍ਹਾ ਨੇ ਕਿਹਾ ਕਿ ਇਹ ਫੈਸਲਾ ਲੈਣਾ ਬਹੁਤ ਮੁਸ਼ਕਿਲ ਸੀ ਪਰ ਭਵਿੱਖ ਵਿਚ ਸਥਿਤੀ ਨੂੰ ਹੋਰ ਵੀ ਗੰਭੀਰ ਅਤੇ ਵਿਗੜਣ ਤੋਂ ਰੋਕਣ ਲਈ ਇਹ ਫੈਸਲਾ ਜਰੂਰੀ ਸੀ। ਅੱਗੇ ਉਨ੍ਹਾ ਹੈ ਇਹ ਵੀ ਦੱਸਿਆ ਕਿ ਇਹ ਫੈਸਲਾ ਮੁੱਖ ਮੈਡੀਕਲ ਅਫਸਰ ਅਤੇ ਰਾਸ਼ਟਰੀ ਕਲੀਨਿਕਲ ਡਾਇਰੈਕਟਰ ਦੀ ਸਲਾਹ ਤੇ ਲਿਆ ਗਿਆ ਹੈ ਜਿਨ੍ਹਾਂ ਦਾ ਮੰਨਣਾ ਹੈ ਕਿ ਲਗਾਤਾਰ ਵੱਧਦੇ ਹੋਏ ਕੇਸਾਂ ਨੂੰ ਰੋਕਣ ਅਤੇ ਮੋੜਨ ਲਈ ਤਾਲਾਬੰਦੀ ਪੱਧਰ 2 ਦੀ ਪਾਬੰਦੀਆਂ ਕਾਫੀ ਨਈ ਹੈ ਅਤੇ ਇੰਨਾ ਖੇਤਰਾਂ ਵਿੱਚ ਪੱਧਰ 3 ਦੀ ਤਾਲਾਬੰਦੀ ਜਰੂਰੀ ਹੈ।
ਤਾਜ਼ਾ ਅੰਕੜਿਆਂ ਅਨੁਸਾਰ ਇੱਕ ਹਫ਼ਤੇ ਦੇ ਅੰਤਰਾਲ ਵਿੱਚ ਪਰਥ ਅਤੇ ਕਿਨਰੋਸ ਵਿੱਚ ਪ੍ਰਤੀ 100,000 ਆਬਾਦੀ ਦੇ ਸੱਤ ਦਿਨਾਂ ਦੇ ਕੇਸਾਂ ਵਿੱਚ 32%, ਫਾਈਫ ਵਿੱਚ 40% ਅਤੇ ਐਂਗਸ ਵਿੱਚ 47% ਦਾ ਵਾਧਾ ਹੋਇਆ ਹੈ।