17.3 C
United Kingdom
Thursday, June 25, 2026

More

    ਨਿਊਯਾਰਕ ਵਿੱਚ ਮਿਲੀਆਂ 2 ਨਵਜੰਮੇ ਬੱਚਿਆਂ ਦੀਆਂ ਕਾਗਜ਼ ਵਿੱਚ ਲਪੇਟੀਆਂ ਲਾਸ਼ਾਂ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 10 ਨਵੰਬਰ 2020

    ਹਿੰਸਕ ਅਤੇ ਘਟੀਆ ਸੋਚ ਦੀ ਪ੍ਰਵਿਰਤੀ ਵਾਲੇ ਇਨਸਾਨ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਹਨ ਚਾਹੇ ਉਹ ਖੇਤਰ ਦੁਨੀਆਂ ਦਾ ਸ਼ਕਤੀਸਾਲੀ ਤੇ ਵਿਕਸਿਤ ਖੇਤਰ ਹੀ ਕਿਉਂ ਨਾ ਹੋਵੇ। ਅਜਿਹੇ ਲੋਕ ਆਪਣੇ ਕੰਮਾਂ ਕਰਕੇ ਆਪਣੇ ਰਾਸ਼ਟਰ ਅਤੇ ਕੌਮ ਦੇ ਮੱਥੇ ਤੇ ਕਲੰਕ ਲਗਾ ਦਿੰਦੇ ਹਨ।ਅਜਿਹੀ ਹੀ ਇੱਕ ਘਟਨਾ ਅਮਰੀਕਾ ਦੇ ਨਿਊਯਾਰਕ ਵਿੱਚ ਵਾਪਰੀ ਹੈ, ਜਿੱਥੇ ਪੁਲਿਸ ਨੂੰ ਦੋ ਨਵਜੰਮੇ ਬੱਚਿਆਂ ਦੀਆਂ ਕਾਗਜ਼ ਵਿੱਚ ਲਪੇਟੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਇਮਾਰਤ ਵਿੱਚ ਦੋ ਮ੍ਰਿਤਕ ਨਵਜੰਮੇ ਬੱਚੇ ਕਾਗਜ਼ ਵਿੱਚ ਲਪੇਟੇ ਹੋਏ ਮਿਲੇ ਹਨ ਜਿਹੜੀ ਕਿ ਇੱਕ ਮੰਦਭਾਗੀ ਘਟਨਾ ਹੈ। ਪੁਲਿਸ ਵਿਭਾਗ ਦੇ ਅਨੁਸਾਰ, ਬ੍ਰੋਨਕਸ ਵਿੱਚ ਇੱਕ ਇਮਾਰਤ ਦੇ ਸੁਪਰਡੈਂਟ ਨੇ ਲਗਭਗ 2 ਵਜੇ ਬੇਹੋਸ਼ ਬੱਚਿਆਂ ਨੂੰ ਵੇਖਿਆ ਅਤੇ ਬੱਚਿਆਂ ਨੂੰ ਬ੍ਰੋਨਕਸ ਲੇਬਨਾਨ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚਿਆਂ ਦੀ ਮੌਤ ਦਾ ਕਾਰਨ ਅਜੇ ਸ਼ਪੱਸਟ ਨਹੀਂ ਹੋਇਆ ਹੈ ਨਾਲ ਹੀ ਉਹਨਾਂ ਦੇ ਮਾਪਿਆਂ ਦਾ ਵੀ ਪਤਾ ਨਹੀਂ ਲੱਗਾ ਹੈ। ਇਸ ਤੋਂ ਬਿਨਾਂ ਕੋਈ ਹੋਰ ਵੇਰਵਾ ਉਪਲੱਬਧ ਨਹੀਂ ਹੋਇਆ ਹੈ। ਡਿਪਟੀ ਚੀਫ਼ ਟਿਮੋਥੀ ਮੈਕਕੋਰਮੈਕ ਨੇ ਇੱਕ ਕਾਨਫਰੰਸ ਦੌਰਾਨ ਕਿਹਾ ਕਿ ਇਸ ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!