21.8 C
United Kingdom
Friday, June 26, 2026

More

    ਕੋਰੋਨਾਂ ਮੌਤਾਂ ਦੇ ਵੱਧਣ ਨਾਲ, ਏਲ ਪਾਸੋ ਵਿੱਚ ਲਾਸ਼ਾਂ ਲਈ ਘਟੀ ਜਗ੍ਹਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 10 ਨਵੰਬਰ 2020

    ਅਮਰੀਕਾ ਵਿੱਚ ਕੋਰੋਨਾਂ ਵਾਇਰਸ ਦੇ ਨਵੇਂ ਕੇਸਾਂ ਦੇ ਨਾਲ ਮੌਤਾਂ ਵਿੱਚ ਵੀ ਵਾਧਾ ਜਾਰੀ ਹੈ। ਇਹਨਾਂ ਹੋ ਰਹੀਆਂ ਮੌਤਾਂ ਕਰਕੇ ਟੈਕਸਾਸ ਸਟੇਟ ਦੇ ਏਲ ਪਾਸੋ ਵਿੱਚ ਲਾਸ਼ਾਂ ਨੂੰ ਰੱਖਣ ਦੀ ਥਾਂ ਘੱਟ ਪੈ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਹੋਈ ਕਾਉਂਟੀ ਕਮਿਸ਼ਨਰ ਦੀ ਬੈਠਕ ਵਿੱਚ ਦੱਸਿਆ ਕਿ
    ਕੋਰੋਨਾਂ ਵਾਇਰਸ ਮਹਾਂਮਾਰੀ ਨੇ ਤਿੰਨ ਹਫਤਿਆਂ ਵਿੱਚ 110 ਤੋਂ ਵੱਧ ਏਲ ਪਾਸੋ ਨਿਵਾਸੀਆਂ ਨੂੰ ਮਾਰ ਦਿੱਤਾ ਹੈ ਜਿਸ ਕਰਕੇ ਪੱਛਮੀ ਟੈਕਸਾਸ ਕਮਿਊਨਿਟੀ ਆਪਣੇ ਮਰੇ ਹੋਏ ਲੋਕਾਂ ਨੂੰ ਸਟੋਰ ਕਰਨ ਲਈ ਸੰਘਰਸ਼ ਕਰ ਰਹੀ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਜਨ ਸਿਹਤ ਦੇ ਅੰਕੜਿਆਂ ਅਨੁਸਾਰ ਏਲ ਪਾਸੋ ਕਾਊਂਟੀ ਵਿੱਚ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਕੋਰੋਨਾਂ ਵਾਇਰਸ ਦੇ 64,158 ਸਕਾਰਾਤਮਕ ਟੈਸਟ ਕੀਤੇ ਗਏ ਹਨ ਅਤੇ ਘੱਟੋ ਘੱਟ 673 ਕੋਵਿਡ -19 ਮੌਤਾਂ ਹੋਈਆਂ ਹਨ। ਇਕ ਹਫਤੇ ਪਹਿਲਾਂ ਮਾਰੇ ਗਏ 673 ਮ੍ਰਿਤਕਾਂ ਦੀ ਗਿਣਤੀ 605 ਸੀ ਜਿਹੜੀ ਕਿ 26 ਅਕਤੂਬਰ ਤੱਕ 576 ਸੀ। ਇਸ ਮਾਮਲੇ ਵਿੱਚ ਏਲ ਪਾਸੋ ਦੇ ਕਮਿਸ਼ਨਰ ਡੇਵਿਡ ਸਟੌਟ ਨੇ ਮੀਟਿੰਗ ਵਿੱਚ ਕਿਹਾ ਕਿ ਸੈਂਕੜੇ ਹੋਰ ਤਫ਼ਤੀਸ਼ ਅਧੀਨ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਾਉਂਟੀ ਕੋਲ ਹੁਣ ਛੇ ਮੋਬਾਈਲ ਮੋਰਗੇਜ ਹਨ, ਅਤੇ ਚਾਰ ਹੋਰਾਂ ਲਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ। ਸੰਯੁਕਤ ਰਾਜ ਦੇ ਜ਼ਿਲ੍ਹਾ ਅਦਾਲਤ ਦੇ ਇੱਕ ਜੱਜ ਨੇ ਸ਼ੁੱਕਰਵਾਰ ਨੂੰ ਏਲ ਪਾਸੋ ਕਾਉਂਟੀ ਵਿੱਚ ਵੱਧ ਰਹੀਆਂ ਮੌਤਾਂ ਨੂੰ ਵੇਖਦੇ ਹੋਏ ਦੇ 29 ਅਕਤੂਬਰ ਦੇ ਸਾਰੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰਨ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!