ਲੰਡਨ (ਪੰਜ ਦਰਿਆ ਬਿਊਰੋ) ਟਰਾਂਸਪੋਰਟ ਫਾਰ ਲੰਡਨ ਨੂੰ ਵੀ ਕੋਰੋਨਾਵਾਇਰਸ ਦੀ ਮਾਰ 26 ਕਾਮੇ ਗੁਆ ਕੇ ਝੱਲਣੀ ਪਈ ਹੈ। ਦੋ ਦਿਨ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 21 ਸੀ, ਪਰ ਅੱਜ 26 ਹੋ ਗਈ। ਜਿੱਥੇ ਯੂਨੀਅਨਾਂ ਵੱਲੋਂ ਟਰਾਂਸਪੋਰਟ ਕਾਮਿਆਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ‘ਤੇ ਦਬਾਅ ਪਾਇਆ ਜਾ ਰਿਹਾ ਹੈ, ਉੱਥੇ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਟਰਾਂਸਪੋਰਟ ਕਾਮਿਆਂ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।