
ਅਸ਼ੋਕ ਵਰਮਾ
ਬਠਿੰਡਾ,7ਨਵੰਬਰ2020:ਅੱਜ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹੋਰਨਾਂ ਸਕੂਲਾਂ ਦੀ ਤਰਾਂ ਬਠਿੰਡਾ ਜ਼ਿਲੇ ਦੇ ਬਲਾਕ ਗੋਨਿਆਣਾਂ ਮੰਡੀ ਦੇ ਸਮਾਰਟ ਸਕੂਲ ਕੋਠੇ ਇੰਦਰ ਸਿੰਘ ਦਾ ਵੀ ਵਰਚੂਅਲ ਉਦਘਾਟਨ ਕੀਤਾ । ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਵੀ ਹਾਜਰ ਸਨ। ਇਸ ਮੌਕੇ ਸਕੂਲ ਵਿਖੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਲਖਵਿੰਦਰ ਸਿੰਘ ਲੱਖਾ ਚੇਅਰਮੈਨ ਬਲਾਕ ਸੰਮਤੀ ਨੇ ਸਮਾਰਟ ਸਕੂਲ ਦੇ ਨੀਂਹ ਪੱਥਰ ਦੀ ਘੁੰਢ ਚੁਕਾਈ ਕੀਤੀ। ਇਸ ਮੌਕੇ ਸ਼ਿਵ ਪਾਲ ਗੋਇਲ , ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ, ਬਲਜੀਤ ਸਿੰਘ ਸੰਦੋਹਾ ਉੱਪ ਜ਼ਿਲਾ ਸਿੱਖਿਆ ਅਫ਼ਸਰ ਅਤੇ ਭਾਲਾ ਰਾਮ ਬੀ.ਪੀ.ਈ.ਓ ਦੀ ਦੇਖਰੇਖ ਵਿੱਚ ਸਕੂਲ ਅੰਦਰ ਕੋਵਿਡ-19 ਦੀਆਂ ਹਿਦਾਇਤਾਂ ਮੁਤਾਬਿਕ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਅਧਿਆਪਕ ਰਜਿੰਦਰ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਵਿੱਚ ਮੌਜੂਦ ਅਤਿ ਆਧੁਨਿਕ ਸਹੂਲਤਾਂ ਬਾਰੇ ਸੰਖੇਪ ’ਚ ਜਾਣਕਾਰੀ ਦਿੱਤੀ। ਇਸ ਮੌਕੇ ਸਰਪੰਚ ਹਰਮੇਲ ਸਿੰਘ, ਬਲਜੀਤ ਸਿੰਘ ਪ੍ਰਧਾਨ ਕੋਪਰੇਟਿਵ ਸੁਸਾਇਟੀ, ਰਾਜ ਸਿੰਘ ਮੈਂਬਰ, ਅਜਮੇਰ ਸਿੰਘ, ਬਲਵੀਰ ਸਿੰਘ ਮੈਂਬਰ, ਸੰਦੀਪ ਸਿੰਘ ਮੈਂੈਬਰ , ਵੀਰਪਾਲ ਕੌਰ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਮੈਡਮ ਅਮਰਿੰਦਰ ਕੌਰ ਇੰਚਾਰਜ ਸੀਐਚਟੀ,ਸਕੂਲ ਮੁਖੀ ਭੁਪਿੰਦਰ ਸਿੰਘ , ਜਗਮੇਲ ਸਿੰਘ , ਰਸਦੀਪ ਸਿੰਘ ਅਤੇ ਸੀ ਐਮ ਟੀ ਪ੍ਰਸ਼ੋਤਮ ਸਿੰਘ ਵੀ ਹਾਜ਼ਰ ਸਨ।

