ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

ਲੂਟਨ ਦੇ ਡਨਸਟੇਬਲ ਯੂਨੀਵਰਸਿਟੀ ਹਸਪਤਾਲ ਵਿਖੇ ਪਿਛਲੇ ਪੰਜ ਸਾਲਾਂ ਤੋਂ ਸੇਵਾਵਾਂ ਦਿੰਦੀ ਆ ਰਹੀ 28 ਸਾਲਾ ਗਰਭਵਤੀ ਨਰਸ ਮੈਰੀ ਅਗਿਆਪੌਂਗ ਦੀ ਮੌਤ ਹੋਣ ਦਾ ਸਮਾਚਾਰ ਹੈ। ਜਦਕਿ ਡਲਿਵਰੀ ਤੋਂ ਪੇਟ ਵਿਚਲੇ ਬੱਚੇ ਨੂੰ ਬਚਾ ਲਿਆ ਗਿਆ ਹੈ। ਮੈਰੀ ਨੂੰ ਪੀੜਤ ਹੋਣ ਉਪਰੰਤ 7 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਨਵਜੰਮੇ ਬੱਚੇ ਨੇ ਆਪਣੀ ਮਾਂ ਦਾ ਮੂੰਹ ਵੀ ਨਹੀਂ ਦੇਖਿਆ, ਤੇ ਨਾ ਹੀ ਮਾਂ ਨੂੰ ਆਪਣੇ ਪੁੱਤਰ ਦਾ ਮੂੰਹ ਦੇਖਣਾ ਨਸੀਬ ਹੋਇਆ। ਕੁਦਰਤ ਦੇ ਇਸ ਕਹਿਰ ਬਾਰੇ ਸੋਚ ਕੇ ਦੰਦ ਜੁੜ ਜਾਂਦੇ ਹਨ ਕਿ ਇੱਕ ਬੱਚੇ ਦਾ ਆਪਣੀ ਮਾਂ ਬਗੈਰ ਬਚਪਨ ਕੋਰੋਨਾਵਾਇਰਸ ਨੇ ਤਬਾਹ ਕਰ ਦਿੱਤਾ ਹੈ।