ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਦਿੱਤੇ ਆਦੇਸ਼

ਮਾਲੇਰਕੋਟਲਾ, 5 ਨਵੰਬਰ (ਜਮੀਲ ਜੌੜਾ): ਸ਼ਹਿਰ ਵਿਚ ਚੱਲ ਰਹੇ ਵੱਖ—ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਐਸ.ਡੀ.ਐਮ. ਮਾਲੇਰਕੋਟਲਾ ਵਿਕਰਮਜੀਤ ਪਾਂਥੇ ਨੇ ਲਿਆ । ਇਸ ਸਬੰਧੀ ਅੱਜ ਆਪਣੇ ਦਫਤਰ ਵਿਚ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਪਾਂਥੇ ਨੇ ਹਾਜ਼ਰ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਵੱਖ—ਵੱਖ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪਾਂਥੇ ਨੇ ਦੱਸਿਆ ਕਿ ਸ਼਼ਹਿਰ ਅੰਦਰ ਪੈ ਰਹੇ ਸੀਵਰੇਜ਼ ਫੇਜ਼ 1, 2 ਅਤੇ 3 ਦੀ ਤਾਜ਼ਾ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਉਥੇ ਹੀ ਸ਼ਹਿਰ ਅੰਦਰ ਪੈਣ ਵਾਲੇ ਸਟੋਰਮ ਵਾਟਰ ਸਬੰਧੀ ਤਜਵੀਜ਼/ਪ੍ਰਗਤੀ ਰਿਪੋਰਟ, ਰੇਲਵੇ ਅੰਡਰ ਬ੍ਰਿਜ, ਮਾਲੇਰਕੋਟਲਾ ਹਲਕੇ ਦੇ ਪਿੰਡਾਂ ਵਿਚ ਪੀਣ ਵਾਲੇ ਸਾਫ ਪਾਣੀ ਅਤੇ ਪਿੰਡਾਂ ਅੰਦਰ ਢਾਣੀਆਂ ਨੂੰ ਜਾਂਦੇ ਰਸਤੇ ਪੱਕੇ ਕਰਨ ਬਾਰੇ ਰਿਪੋਰਟ ਪ੍ਰਾਪਤ ਕੀਤੀ ਗਈ । ਮੀਟਿੰਗ ਵਿਚ ਹਾਜ਼ਰ ਦਰਬਾਰਾ ਸਿੰਘ, ਪੀ.ਏ. ਟੂ ਮੈਡਮ ਰਜ਼ੀਆ ਸੁਲਤਾਨਾ ਨੇ ਜਰਗ ਚੌਕ ਤੋ ਕੂਕਾ ਸਮਾਰਕ ਤੱਕ ਪੈ ਰਹੀ ਸੀਵਰੇਜ਼ ਪਾਇਪ ਲਾਇਨ ਦੀ ਚੈਕਿੰਗ ਕਰਵਾਉਣ ਦੀ ਬੇਨਤੀ ਕੀਤੀ ਜਿਸ ਤੇ ਸ੍ਰੀ ਪਾਂਥੇ ਨੇ ਐਸ.ਡੀ.ਓ., ਪੀ.ਡਬਲਿਊ.ਡੀ. ਮਾਲੇਰਕੋਟਲਾ, ਐਸ.ਡੀ.ਓ., ਸੀਵਰੇਜ਼ ਬੋਰਡ ਅਤੇ ਏ.ਐਮ.ਈ. ਨਗਰ ਕੌਸਲ, ਮਾਲੇਰਕੋਟਲਾ ਦੀ ਅਗਵਾਈ ਹੇਠ ਇਕ ਤਿੰਨ ਮੈਬਰੀ ਕਮੇਟੀ ਦਾ ਗਠਨ ਕੀਤਾ । ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਇਸ ਤੋ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਲੇਰਕੋਟਲਾ ਅਤੇ ਸਰਕਾਰੀ ਗਰਲਜ਼ ਕਾਲਜ, ਮਾਲੇਰਕੋਟਲਾ ਦੀ ਨਵੀਂ ਬਿਲਡਿੰਗ ਬਣਾਉਣ ਸਬੰਧੀ ਵੀ ਅਧਿਕਾਰੀਆਂ ਤੋ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ । ਇਸ ਤੋ ਇਲਾਵਾ ਮਾਲੇਰਕੋਟਲਾ ਵਿਖੇ ਈਦਗਾਹ ਦੇ ਨੇੜੇ ਅਤੇ ਖਟੀਕਾ ਮੁਹੱਲਾ ਨੇੜੇ ਕਮਿਊਨਿਟੀ ਸੈਂਟਰ ਸਥਾਪਿਤ ਕਰਨ ਸਬੰਧੀ, ਮਾਲੇਰਕੋਟਲਾ ਸ਼ਹਿਰ ਅੰਦਰ ਜੱਚਾ ਬੱਚਾ ਸੈਂਟਰ ਸਥਾਪਤ ਕਰਨ ਸਬੰਧੀ, ਬਿਜਲੀ ਦੀਆਂ ਤਾਰਾਂ ਸਬੰਧੀ, ਮਾਲੇਰਕੋਟਲਾ ਸ਼ਹਿਰ ਅੰਦਰ ਬਣ ਰਹੇ ਪੁੱਲ ਦੇ ਮੁਕੰਮਲ ਹੋਣ ਦੀ ਪ੍ਰਗਤੀ, ਮਤੋਈ ਫਾਟਕਾਂ ਤੱਕ ਅਤੇ ਗੁਰਦੁਆਰਾ ਸਾਹਿਬ ਹਾਅ ਦਾ ਨਾਹਰਾ ਤੋ ਕੋਰਟ ਕੰਪਲੈਕਸ ਤੱਕ ਸੜਕ ਦੀ ਰਿਪੇਅਰ ਕਰਨ ਤੋਂ ਇਲਾਵਾ ਮਾਲੇਰਕੋਟਲਾ ਹਲਕੇ ਵਿਚ ਖੇਡ ਵਿਭਾਗ ਵੱਲੋ ਖੇਡ ਸਟੇਡੀਅਮ ਦੀ ਉਸਾਰੀ ਸਬੰਧੀ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ । ਸ੍ਰੀ ਪਾਂਥੇ ਨੇ ਮੀਟਿੰਗ ਵਿਚ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਕਤ ਕੰਮਾਂ ਨੂੰ ਜਲਦੀ ਤੋ ਜਲਦੀ ਮੁਕੰਮਲ ਕੀਤਾ ਜਾਵੇ।
ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਮੁਹੰਮਦ ਤਾਰਿਕ, ਪੀ.ਏ. ਟੂ ਮੈਡਮ ਰਜ਼ੀਆ ਸੁਲਤਾਨਾ, ਹਰਭਿੰਦਰ ਸਿੰਘ, ਐਕਸੀਅਨ, ਡਾ: ਜ਼ਸਵਿੰਦਰ ਸਿੰਘ, ਐਸ.ਐਮ.ਓ. ਮਾਲੇਰਕੋਟਲਾ, ਹਨੀ ਗੁਪਤਾ, ਐਸ.ਡੀ.ਈ., ਪਬਲਿਕ ਹੈਲਥ, ਚੰਦਰ ਪ੍ਰਕਾਸ਼, ਐਸ.ਡੀ.ਓ., ਪੀ.ਡਬਲਿਊ.ਡੀ., ਮਾਲੇਰਕੋਟਲਾ, ਹੇਮੰਤ ਕੁਮਾਰ, ਐਸ.ਡੀ.ਓ. ਪੀ.ਐਸ.ਪੀ.ਸੀ.ਐਲ., ਪ੍ਰਿੰਸ ਕੁਮਾਰ, ਐਸ.ਡੀ.ਓ. ਸਿਟੀ—2 ਪੀ.ਐਸ.ਪੀ.ਸੀ.ਐਲ., ਮੁਹੰਮਦ ਇਰਫਾਨ, ਵਾਇਸ ਪ੍ਰਿੰਸੀਪਲ, ਸਰਕਾਰੀ ਕਾਲਜ, ਮਾਲੇਰਕੋਟਲਾ ਮਹਿੰਦਰ ਸਿੰਘ, ਲੇਖਾਕਾਰ, ਮਾਰਕਿਟ ਕਮੇਟੀ, ਮਾਲੇਰਕੋਟਲਾ, ਸੁਖਵਿੰਦਰ ਸਿੰਘ, ਜੇ.ਈ., ਸੀਵਰੇਜ਼ ਬੋਰਡ, ਗੁਰਮੇਲ ਸਿੰਘ, ਜੇ.ਈ. ਪੰਜਾਬ ਮੰਡੀ ਬੋਰਡ, ਦਵਿੰਦਰ ਸਿੰਘ, ਐਸ.ਡੀ.ਓ. (ਪੀ.ਆਰ.) ਮਾਲੇਰਕੋਟਲਾ, ਦਵਿੰਦਰ ਸਿੰਘ, ਏ.ਈ., ਦਫਤਰ ਬੀ.ਡੀ.ਪੀ.ਓ. ਮਾਲੇਰਕੋਟਲਾ, ਮਾਜਿਦ ਹਸਨ, ਫੁਟਬਾਲ ਕੋਚ, ਮੁਹੰਮਦ ਹਬੀਬ ਖੇਡ ਵਿਭਾਗ, ਵੀ ਮੌਜੂਦ ਸਨ।